ਬਠਿੰਡਾ : ਅੱਜ ਬਠਿੰਡਾ ਵਿੱਚ BJP ਵੱਲੋਂ ਇੱਕ ਵਰਕਰ ਮੀਟਿੰਗ ਰੱਖੀ ਗਈ ਜਿਸ ਵਿੱਚ ਪੰਜਾਬ ਦੇ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਅਤੇ ਐਮਪੀ ਅਸ਼ਵਨੀ ਕੁਮਾਰ ਸ਼ਰਮਾ ਵਿਸ਼ੇਸ਼ ਤੌਰ ਤੇ ਪੁੱਜੇ ਨੇ ਜਿੱਥੇ ਉਨਾਂ ਨੇ ਜ਼ਿਲ੍ਹੇ ਦੇ ਭਾਜਪਾ ਲੀਡਰਾਂ ਸਮੇਤ ਜਿਲ੍ਾ ਭਰ ਤੋਂ ਆਏ ਭਾਜਪਾ ਵਰਕਰਾਂ ਨੂੰ ਸੰਬੋਧਿਤ ਕੀਤਾ ਉੱਥੇ ਹੀ ਉਹਨਾਂ ਦਾ ਹੌਸਲਾ ਵੀ ਵਧਾਇਆ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਸ਼ਵਨੀ ਕੁਮਾਰ ਸ਼ਰਮਾ ਨੇ 2027 ਦੇ ਵਿਧਾਨ ਸਭਾ ਇਲੈਕਸ਼ਨਾਂ ਨੂੰ ਲੈ ਕੇ ਕਹੀ ਵੱਡੀ ਗੱਲ ਉਹਨਾਂ ਕਿਹਾ ਕਿ 2027 ਵਿੱਚ ਪੰਜਾਬ ਦੀਆਂ 117 ਸੀਟਾਂ ਤੇ ਭਾਜਪਾ ਇਕੱਲੇ ਹੀ ਆਪਣੇ ਦਮ ਤੇ ਇਲੈਕਸ਼ਨ ਲੜੇਗੀ ਇਹ ਸਾਡੇ ਵਰਕਰਾਂ ਦੀ ਪੁਰਜੋਰ ਅਪੀਲ ਹੈ ਕਿਸੇ ਤਰ੍ਹਾਂ ਦਾ ਅਕਾਲੀ ਦਲ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ ਉਹਨਾਂ ਕਿਹਾ ਕਿ ਅਗਲੀ ਸਰਕਾਰ ਸਾਡੀ ਹੋਵੇਗੀ ਪੰਜਾਬ ਵਿੱਚ ਅਤੇ ਪੰਜਾਬ ਤਰੱਕੀ ਦੇ ਰਾਹ ਤੇ ਜਾਵੇਗਾ ਉਹਨਾਂ ਨੇ ਤਰਨ ਤਾਰਨ ਦੇ ਵਿਧਾਨ ਸਭਾ ਬਾਏ ਇਲੈਕਸ਼ਨ ਨੂੰ ਲੈ ਕੇ ਵੀ ਕਿਹਾ ਕਿ ਅਸੀਂ ਤਿਆਰੀ ਖਿੱਚ ਲਈ ਹੈ ਸਫਲ ਵੀ ਹੋਵਾਂਗੇ ਅਗਰ 2027 ਵਿੱਚ ਸਾਡੀ ਸਰਕਾਰ ਬਣ ਜਾਂਦੀ ਹੈ ਤਾਂ ਬਾਕੀ ਸਟੇਟਾਂ ਦੇ ਵਾਂਗ ਪੰਜਾਬ ਵੀ ਹੋਵੇਗਾ ਤਰੱਕੀ ਦੇ ਰਾਹ ਤੇ ਅਤੇ ਕਰਾਂਗੇ ਕਰਜੇ ਤੋਂ ਮੁਕਤ ਉਹਨਾਂ ਨੇ ਲੈਂਡ ਪੋਲਸੀ ਦੇ ਉੱਪਰ ਪੰਜਾਬ ਸਰਕਾਰ ਨੂੰ ਕੋਸਿਆ ਅਤੇ ਨਸ਼ਿਆਂ ਦੇ ਮਾਮਲੇ ਤੇ ਵੀ ਪੰਜਾਬ ਸਰਕਾਰ ਤੇ ਤੰਜ ਕਸੇ
