ਪੰਜਾਬ ਚ’ ਘਰ ਬਣਾਉਣੇ ਹੋਏ ਮਹਿੰਗੇ, ਵਧੇ ਇੱਟਾਂ ਦੇ ਰੇਟ

ਜਲੰਧਰ : ਪੰਜਾਬ ਦੇ ਆਮ ਲੋਕਾਂ ਲਈ ਇਹ ਬਹੁਤ ਮਾੜੀ ਖ਼ਬਰ ਹੈ ਕਿਉਂਕਿ ਹੁਣ ਆਪਣਾ ਘਰ ਬਣਾਉਣਾ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਮਹਿੰਗਾ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਉਸਾਰੀ ਦੇ ਕੰਮ ਵਿੱਚ ਸਭ ਤੋਂ ਜ਼ਰੂਰੀ ਚੀਜ਼, ਇੱਟਾਂ ਦੀਆਂ ਕੀਮਤਾਂ ਅਚਾਨਕ ਵੱਧ ਗਈਆਂ ਨੇ ।

ਇਸ ਸਮੇਂ 1000 ਇੱਟਾਂ ਦਾ ਰੇਟ ਵੱਧ ਕੇ 8000 ਰੁਪਏ ਤੱਕ ਪਹੁੰਚ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ਼ ਤਿੰਨ ਮਹੀਨੇ ਪਹਿਲਾਂ ਇਹੋ 1000 ਇੱਟਾਂ ਦੀ ਕੀਮਤ 6000 ਰੁਪਏ ਦੇ ਆਸ-ਪਾਸ ਸੀ। ਭਾਵ, ਕੁਝ ਹੀ ਸਮੇਂ ਵਿੱਚ 2000 ਰੁਪਏ ਦਾ ਵੱਡਾ ਵਾਧਾ ਹੋਇਆ ਹੈ

ਰੇਟਾਂ ਵਿੱਚ ਇਸ ਭਾਰੀ ਵਾਧੇ ਦਾ ਮੁੱਖ ਕਾਰਨ ਪੰਜਾਬ ਵਿੱਚ ਪਈ ਭਾਰੀ ਬਾਰਿਸ਼ ਨੂੰ ਦੱਸਿਆ ਜਾ ਰਿਹਾ ਹੈ। ਲਗਾਤਾਰ ਪਏ ਮੀਂਹ ਕਾਰਨ ਇੱਟਾਂ ਦੇ ਭੱਠਿਆਂ ਦਾ ਕੰਮ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਇੱਟਾਂ ਦੀ ਪੈਦਾਵਾਰ ਘਟੀ ਹੈ ਅਤੇ ਮਾਰਕੀਟ ਵਿੱਚ ਇਸਦੀ ਕਮੀ ਆ ਗਈ ਹੈ। ਮੰਗ ਜ਼ਿਆਦਾ ਅਤੇ ਸਪਲਾਈ ਘੱਟ ਹੋਣ ਕਾਰਨ ਰੇਟ ਅਸਮਾਨ ਨੂੰ ਛੂਹ ਰਹੇ ਹਨ। ਇਸ ਮਹਿੰਗਾਈ ਦਾ ਸਿੱਧਾ ਅਸਰ ਨਵੇਂ ਘਰ ਬਣਾਉਣ ਵਾਲੇ ਜਾਂ ਮੁਰੰਮਤ ਕਰਾਉਣ ਵਾਲੇ ਹਰ ਪਰਿਵਾਰ ‘ਤੇ ਪਵੇਗਾ।

ਤੁਹਾਡੇ ਸ਼ਹਿਰ ਵਿੱਚ ਇੱਟਾਂ ਦਾ ਕੀ ਰੇਟ ਚੱਲ ਰਿਹਾ ਹੈ, ਸਾਨੂੰ ਜ਼ਰੂਰ ਦੱਸੋ

#punjabbreakingnews #Bricks #bignews #punjabnews