ਸੰਗਰੂਰ : ਸੁਨਹਿਰਾ ਭਵਿੱਖ ਬਣਾਉਣ ਦੇ ਲਈ ਅਕਸਰ ਹੀ ਨੌਜਵਾਨ ਵਿਦੇਸ਼ਾਂ ਦੇ ਰੁੱਖ ਕਰਦੇ ਹਨ ਪਰ ਉੱਥੇ ਜਾ ਕੇ ਨੌਜਵਾਨਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰ ਤਾਂ ਉਹਨਾਂ ਨੂੰ ਆਪਣੀ ਜਾਨ ਵੀ ਗਵਾਣੀ ਪੈ ਜਾਂਦੀ ਹ ਅਜਿਹੀ ਕਮਾਵਣਾ ਸਾਹਮਣੇ ਆਇਆ ਹੈ ਜਿਲਾ ਸੰਗਰੂਰ ਦੇ ਪਿੰਡ ਸੋਹੀਆਂ ਕਲਾਂ ਦਾ ਜਿੱਥੇ ਦੇ 27 ਸਾਲਾਂ ਨੌਜਵਾਨ ਅਭਿਸ਼ੇਕ ਸ਼ਰਮਾ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਅਭਿਸ਼ੇਕ ਦੀ ਮੌਤ ਤੋਂ ਬਾਅਦ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਹੈ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ
- 2017 ਵਿੱਚ ਸੁਨਹਿਰਾ ਭਵਿੱਖ ਬਣਾਉਣ ਲਈ ਅਭਿਸ਼ੇਕ ਗਿਆ ਸੀ ਕਨੇਡਾ
- 2022 ਵਿੱਚ ਅਭਿਸ਼ੇਕ ਹੋਇਆ ਸੀ ਕਨੇਡਾ ਦਾ ਪੱਕਾ ਵਸਨੀਕ
- ਸੰਗਰੂਰ ਦੇ ਉੱਗੇ ਸਮਾਜ ਸੇਵੀ ਰਾਜਕੁਮਾਰ ਸੋਹੀਆ ਦੇ ਦੋਹਤਾ ਸਨ ਅਭਿਸ਼ੇਕ ਸ਼ਰਮਾ

