ਦਿੱਲੀ ਦੇ ਸ਼ਰਾਬ ਘੁਟਾਲੇ ਮਾਮਲੇ ‘ਚ CBI ਵੱਲੋਂ ਸੰਮਨ ਜਾਰੀ ਕੀਤੇ ਜਾਣ ਤੋਂ ਬਾਅਦ ਦਿੱਲੀ CM ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕੀਤੀ ਹੈ | ਜਿਸ ਦੌਰਾਨ ਉਨ੍ਹਾਂ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ ਤੇ ਕਿਹਾ CBI ਨੇ ਅਦਾਲਤ ਚ’ ਝੂਠ ਬੋਲ ਕੇ ਸਿਸੋਦੀਆ ਨੂੰ ਫਸਾਇਆ ਤੇ ਹੁਣ ਸੀਬੀਆਈ ਸਾਡੇ ਪਿੱਛੇ ਪਈ ਹੋਈ ਹੈ। ਕੇਜਰੀਵਾਲ ਨੇ ਕਿਹਾ CBI ਨੇ ਕਿਹਾ ਸਿਸੋਦੀਆ ਕੋਲ 14 ਫੋਨ ਸੀ ਜਿਨ੍ਹਾਂ ਨੂੰ ਸਿਸੋਦੀਆ ਨੇ ਤੋੜ ਦਿੱਤਾ ਹੈ ਪਰ ਮਨੀਸ਼ ਸਿਸੋਦੀਆ ਦੇ 14 ‘ਚੋਂ 5 ਫੋਨ ਜਾਂਚ ਏਜੰਸੀਆਂ ਕੋਲ ਹਨ। ਕੋਈ ਇਹਨਾਂ ਦੀ ਵਰਤੋਂ ਕਰ ਰਿਹਾ ਹੈ ਤੇ ਇਹ ED ਅਤੇ CBI ਦੋਵੇਂ ਜਾਣਦੇ ਹਨ। ਕੇਜਰੀਵਾਲ ਨੇ ਕਿਹਾ ਦੋਵੇਂ ਜਾਂਚ ਏਜੰਸੀਆਂ ਨੇ ਅਦਾਲਤ ਚ’ ਝੂਠ ਬੋਲਿਆ ਤੇ ਮਨੀਸ਼ ਸਿਸੋਦੀਆ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ