ਛੱਤੀਸਗੜ੍ਹ ਦੇ ਅੰਬਿਕਾਪੁਰ ਵਿੱਚ ਕਾਂਗਰਸੀ ਵਿਧਾਇਕ ਬ੍ਰਿਹਸਪਤੀ ਸਿੰਘ ਦੀ ਗੁੰਡਾਗਰਦੀ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਵਿਧਾਇਕ ਬੈਂਕ ਦੇ ਚਪੜਾਸੀ ਅਤੇ ਕਲਰਕ ਦੀ ਕੁੱਟਮਾਰ ਰਿਹਾ ਹੈ। ਜਿਸਦੀ ਸਾਰੀ ਘਟਨਾ ਬੈਕ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੱਸ ਦਈਏ ਕਿ ਬੈਂਕ ਦੇ ਕਰੀਬੀ ਵਿਅਕਤੀ ਦਾ ਬੈਂਕ ਵਿੱਚ ਕੁੱਝ ਕੰਮ ਸੀ, ਜਿਸਨੂੰ ਲੈ ਕੇ ਵਿਧਾਇਕ ਦਾ ਵਿਅਕਤੀ ਬੈਂਕ ਗਿਆ ਪਰ ਜਿਸਦੇ ਕਾਰਣ ਉਸਦੀ ਕਿਸੇ ਨਹੀ ਸੁਣੀ। ਜਿਸਤੋ ਬਾਅਦ ਵਿਧਾਇਕ ਬੈਂਕ ਵਿੱਚ ਪਹੁੰਚ ਗਿਆ ਅਤੇ ਵਿਧਾਇਕ ਨੇ ਬੈਂਕ ਜਾ ਕੇ ਚਪਡਾਸੀ ਨਾਲ ਦੁਰਵਿਵਹਾਰ ਕੀਤਾ ਅਤੇ ਬੈਂਕ ਦੇ ਗਾਰਡ ਅਤੇ ਕਲਰਕ ਨਾਲ ਗਾਲੀ-ਗਲੋਚ ਕਰਨ ਤੋ ਬਾਅਦ ਉਹਨਾਂ ਦੀ ਕੁੱਟਮਾਰ ਕੀਤੀ। ਵਿਧਾਇਕ ਨੇ ਕਿਹਾ ਕਿ ਸਾਡਾ ਨਾਂ ਸੁਣ ਕੇ ਵੀ ਉਸਨੇ ਤੁਰੰਤ ਕੰਮ ਨਹੀਂ ਕੀਤਾ।
