ਚੰਡੀਗੜ: ਪੰਜਾਬ ‘ਚ ਬਾਰਿਸ਼ ਅਤੇ ਬਾੜ ਦੇ ਕਾਰਨ ਹਾਲਾਤ ਹੁਣ ਵੀ ਚਿੰਤਾਜਨਕ ਬਣੇ ਹੋਏ ਹਨ। ਮਾਨਸਾ ਦੇ ਸਰਦੂਲਗਢ ਖੇਤਰ ਵਿੱਚ ਘੱਗਰ ਦਰਿਆ ਦੇ ਵਿੱਚ ਦਰਾਰਾਂ ਪੈਣ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਚਕਾਰ ਮਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਦਰਅਸਲ, ਖੇਤੀਬਾੜੀ ਵਿਭਾਗ ਨੇ ਇਕ ਕੰਟਰੋਲ ਰੂਮ ਸਥਾਪਿਤ ਕੀਤਾ ਹੈ। ਇਸਦੇ ਅਨੁਸਾਰ ਪੰਜਾਬ ਦੇ ਕਿਸੇ ਵੀ ਜਿਲੇ ਦਾ ਕਿਸਾਨ ਹੈਲਪਲਾਈਨ ਨੰਬਰ 7710665725 ‘ਤੇ ਸੰਪਰਕ ਕਰਕੇ ਆਪਣੀ ਸਥਿਤੀ ਬਾਰੇ ਦੱਸ ਸਕਦੇ ਹੈ।
ਦੱਸ ਦਈਏ ਕਿ, ਅਧਿਕਾਰੀ ਅਜੇ ਵੀ ਰਾਹਤ ਕਾਰਜ ਵਿੱਚ ਜੁਟੇ ਹੋਏ ਹਨ। ਬਾਰਿਸ਼ ਦੇ ਕਾਰਨ ਆਏ ਹੜ੍ਹ ਤੋਂ ਪੰਜਾਬ ਦੇ 14 ਜਿਲੇ ਪ੍ਰਭਾਵਿਤ ਹਨ। ਫਿਲਹਾਲ ਹਾਲਤ ਆਮ ਹੋਣ ਵਿੱਚ ਅਜੇ ਸਮਾਂ ਲੱਗ ਸਕਦਾ ਹੈ।
