ਨਵੀਂ ਦਿੱਲੀ: ਦਿੱਲੀ ਤੋਂ ਅਹਿਮਦਾਬਾਦ ਜਾ ਰਹੀ Air India ਦੀ ਇੱਕ ਫਲਾਈਟ (AI2939) ਨੂੰ ਉਡਾਣ ਭਰਨ ਦੇ ਤੁਰੰਤ ਬਾਅਦ ਵਾਪਸ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮੋੜਨਾ ਪਿਆ ਕਿਉਂਕਿ ਜਹਾਜ਼ ਦੇ Cargo ਹੋਲਡ ਖੇਤਰ ਵਿੱਚੋਂ ‘ਧੂੰਏਂ ਦਾ ਸੰਕੇਤ’ ਮਿਲਣ ਤੋਂ ਬਾਅਦ ਇਹ ਤੁਰੰਤ ਸੁਰੱਖਿਆ ਕਦਮ ਚੁੱਕਿਆ ਗਿਆ।
ਇਸ ਜਹਾਜ਼ ਵਿੱਚ ਲਗਭਗ 170 ਯਾਤਰੀ ਸਵਾਰ ਸਨ। ਜਿਵੇਂ ਹੀ Cockpit ਵਿੱਚ ਇਹ ਚਿਤਾਵਨੀ ਮਿਲੀ, Pilot ਨੇ ਦਲੇਰੀ ਦਿਖਾਉਂਦੇ ਕੇ ਕੋਈ ਵੱਡੀ ਘਟਨਾ ਨਾ ਹੋਵੇ ਤਾਂ ਕਰ ਫਲਾਈਟ ਨੂੰ ਵਾਪਸ ਦਿੱਲੀ ਲੈਕੇ ਜਾਣ ਦਾ ਫੈਸਲਾ ਕੀਤਾ
Plane ਦੇ ਸੁਰੱਖਿਅਤ ਢੰਗ ਨਾਲ ਉਤਰਨ ਤੋਂ ਬਾਅਦ, ਏਅਰਲਾਈਨ ਦੇ ਗਰਾਊਂਡ ਸਟਾਫ ਨੇ ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਉਤਾਰਨ ਵਿੱਚ ਮਦਦ ਕੀਤੀ।
ਏਅਰ ਇੰਡੀਆ ਦੇ ਇੱਕ ਬੁਲਾਰੇ ਅਨੁਸਾਰ, “ਫਲਾਈਟ ਨੇ ਸਟੈਂਡਰਡ ਓਪਰੇਟਿੰਗ ਪ੍ਰੋਟੋਕੋਲ (SOP) ਦੇ ਹਿੱਸੇ ਵਜੋਂ ਵਾਪਸੀ ਕੀਤੀ, ਅਤੇ ਸਾਰੇ ਯਾਤਰੀ ਸੁਰੱਖਿਅਤ ਹਨ
ਜਾਂਚ ‘ਚ ਪਾਇਆ ਗਿਆ ‘ਝੂਠਾ ਅਲਾਰਮ’
Airline ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਧੂੰਏਂ ਦਾ ਸੰਕੇਤ ਇੱਕ False Alarm ਸੀ। ਏਅਰ ਇੰਡੀਆ ਦੇ ਅਧਿਕਾਰੀਆਂ ਨੇ ਦੱਸਿਆ, “Delhi ਤੋਂ Ahmedabaad ਜਾ ਰਹੇ ਫਲਾਈਟ AI2939 ਦੇ Pilot ਨੇ 27 ਨਵੰਬਰ ਨੂੰ ਕਾਰਗੋ ਹੋਲਡ ਖੇਤਰ ਵਿੱਚ ਧੂੰਏਂ ਦੇ ਸੰਕੇਤ ਕਾਰਨ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਦਿੱਲੀ ਵਾਪਸ ਆਉਣ ਦਾ ਫੈਸਲਾ ਕੀਤਾ। ਜਹਾਜ਼ ਦੀ ਪੂਰੀ ਸਾਵਧਾਨੀ ਨਾਲ ਜਾਂਚ ਕਰਨ ਤੋਂ ਬਾਅਦ, ਇਹ ਸੰਕੇਤ ਝੂਠਾ ਪਾਇਆ ਗਿਆ ਕਿ ਇੱਕ False Alarm ਸੀ । ਏਅਰਲਾਈਨ ਨੇ ਯਾਤਰੀਆਂ ਨੂੰ ਅੱਗੇ ਦੀ ਯਾਤਰਾ ਲਈ ਬਦਲਵੇਂ ਪ੍ਰਬੰਧ ਕੀਤੇ ਸੀ

