ਮਸ਼ਹੂਰ ਫਿਲਮ ਅਦਾਕਾਰ ਧਰਮਿੰਦਰ (ਧਰਮਿੰਦਰ ਸਿੰਘ ਦਿਓਲ) ਦੀ ਅਚਾਨਕ ਹੀ ਤਬੀਅਤ ਖਰਾਬ ਹੋ ਗਈ ਹੈ। ਜਿਸਤੋ ਬਾਅਦ ਉਹਨਾਂ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਜਾਰੀ ਹੈ।
ਪਿੰਡ ਸਾਹਨੇਵਾਲ ਦੇ ਲੋਕ ਉਨ੍ਹਾਂ ਦੇ ਉਹਨਾ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਿਤ ਹਨ ਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਦੁਆ ਮੰਗ ਰਹੇ ਹਨ। ਲੰਬੜਦਾਰ ਹਲਵਾਈ ਦੇ ਸੰਚਾਲਕ ਨੇ ਇਹ ਵੀ ਦੱਸਿਆ ਕਿ ਧਰਮਿੰਦਰ ਜਦੋਂ ਵੀ ਪੰਜਾਬ ਆਉਂਦੇ ਹਨ ਉਨ੍ਹਾਂ ਦੀ ਦੁਕਾਨ ਦੀ ਗਾਜਰ ਦੀ ਬਰਫ਼ੀ ਜ਼ਰੂਰ ਖਾਂਦੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਰੱਬ ਅੱਗੇ ਅਰਦਾਸ ਕਰਦੇ ਹਨ ਕਿ ਧਰਮਿੰਦਰ ਦੀ ਸਿਹਤ ਜਲਦੀ ਠੀਕ ਹੋ ਜਾਵੇ।