Punjab News: ਪੰਜਾਬ ਵਿੱਚ ਲਗਾਤਾਰ ਚੋਰਾਂ ਵੱਲੋ ਚੋਰੀ ਦੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨਾਕਾਫੀ ਸਾਬਿਤ ਹੋ ਰਹੀਆਂ ਹਨ। ਪਟਿਆਲਾ ਦੇ ਪਿੰਡ ਰਾਵਾਸ ਬ੍ਰਾਹਮਣਾ ਵਿੱਚ ਦੋ ਚੋਰਾਂ ਨੇ ਇੱਕ ਮੋਟਰਸਾਈਕਲ ਤੇ ਲੋਹੇ ਦਾ ਸਮਾਨ ਚੋਰੀ ਕਰ ਲਿਆ। ਲੋਕਾਂ ਨੇ ਇੱਕ ਚੋਰ ਨੂੰ ਫੜ ਲਿਆ ਜਦਕਿ ਉਸਦਾ ਇੱਕ ਸਾਥੀ ਫ਼ਰਾਰ ਹੋ ਗਿਆ।
ਇਸਤੋਂ ਬਾਅਦ ਲੋਕਾਂ ਨੇ ਨਾ ਤਾਂ ਚੋਰ ਨੂੰ ਮਾਰਿਆ ਤੇ ਨਾ ਹੀ ਕੁੱਟਿਆ, ਸਗੋਂ ਮੌਕੇ ‘ਤੇ ਹੀ ਹਾਰ ਪਾ ਕੇ ਉਸ ਦੇ ਗਲ ਵਿਚ ਪਾ ਕੇ ਤਾੜੀਆਂ ਨਾਲ ਉਸਦਾ ਸਵਾਗਤ ਕੀਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਸ਼ੇਰ ਮਾਜਰਾ ਦੇ ਗੁਰਪ੍ਰੀਤ ਸਿੰਘ ਜਾਹਲਾਂ ਨਾਮਕ ਨੌਜਵਾਨ ਦੇ ਨਾਲ 16 ਤੋਂ 17 ਲੋਕਾਂ ਦਾ ਗਿਰੋਹ ਹੈ। ਇਸ ਗਿਰੋਹ ਦਾ ਕੰਮ ਚੋਰੀਆਂ ਕਰਨਾ ਤੇ ਲੋਕਾਂ ਨੂੰ ਲੁੱਟਣਾ ਹੈ। ਇਲਾਕੇ ਵਿੱਚ ਇਹ ਲੋਕ ਘਰਾਂ ਦੇ ਬਾਹਰ ਖੜ੍ਹੇ ਦੋਪਹੀਆ ਵਾਹਨ ਚੋਰੀ ਕਰਦੇ ਹਨ।
