ਜਲੰਧਰ : ਸੋਸ਼ਲ ਮੀਡਿਆ ਤੇ ਪਾਸਟਰ ਅੰਕੁਰ ਨਰੂਲਾ ਵੱਲੋ 13 ਸਾਲ ਦੀ ਬੱਚੀ ਮਾਮਲੇ ‘ਚ ਦਿੱਤੇ ਗਏ ਬਿਆਨ ਦੀ Video Viral ਹੋ ਰਹੀ ਹੈ , ਜਿਸ ਤੋਂ ਬਾਅਦ ਇਸ ਬਿਆਨ ਦਾ ਲੋਕਾਂ ਵਿਰੋਧ ਵੀ ਕੀਤਾ ਜਾ ਰਿਹਾ ਹੈ , ਇਸ ਮਾਮਲੇ ਚਰਚ ਵੱਲੋ ਆਪਣਾ ਸਪਸਟੀਕਰਣ ਦਿੱਤਾ ਗਿਆ ਕੇ ਕੁਝ ਲੋਕ ਇਸ ਬਿਆਨ ਨੂੰ ਤੋੜ ਮਰੋੜ ਕੇ ਚਲਾ ਰਹੇ ਨੇ ਪਾਸਟਰ ਅੰਕੁਰ ਨਰੂਲਾ ਨੇ ਉਸ ਦੀ ਸਜ਼ਾ ਮਾਫ ਕਰਨ ਦੀ ਗੱਲ ਨਹੀਂ ਕੀਤੀ , ਤੇ ਨਾਂ ਹੀ ਇਹ ਕਿਹਾ ਗਿਆ ਕੇ ਉਸ ਬੰਦੇ ਨੂੰ ਸਜ਼ਾ ਨਾ ਹੋਵੇ , ਉਨ੍ਹਾਂ ਨੇ ਕਿਹਾ ਕੇ ਪਾਸਟਰ ਅੰਕੁਰ ਨਰੂਲਾ ਵੱਲੋ ਯਿਸ਼ੂ ਮਸੀਹ ਦਾ ਹੀ ਸੰਦੇਸ਼ ਦਿੱਤਾ ਗਿਆ ਕਿਉ ਕਿ ਯਿਸ਼ੂ ਮਸੀਹ ਨੇ ਸਾਨੂੰ ਇਹ ਸਿਖਾਇਆ ਕੇ ਤੁਸੀਂ ਆਤਮਿਕ ਤੋਰ ਤੇ ਲੋਕਾਂ ਨੂੰ ਮਾਫ਼ ਕਰੋ , ਕਿਉ ਕਿ ਯਿਸ਼ੂ ਨੇ ਵੀ ਉਨ੍ਹਾਂ ਨੂੰ ਮਾਫ਼ ਕੀਤਾ ਸੀ ਜਿਨ੍ਹਾਂ ਨੇ ਉਸ ਨੂੰ ਕਰੂਸ ਤੇ ਚੜ੍ਹਾ ਦਿੱਤਾ ਸੀ ਤੇ ਮੈਂ ਵੀ ਯਿਸ਼ੂ ਵੱਲੋ ਦਿੱਤੀ ਹੋਈ ਸਿੱਖਿਆ ਨੂੰ ਹੀ ਲੋਕਾਂ ਨੂੰ ਦੱਸਿਆ , ਕਿਉ ਹਰ ਧਰਮ ਪਿਆਰ ਕਰਨਾ ਤੇ ਮਾਫ਼ ਕਰਨਾ ਸਿਖਾਉਂਦਾ ਹੈ ਤੇ ਯਿਸ਼ੂ ਨੇ ਕਿਹਾ ਮੈਂ ਪਾਪੀਆਂ ਲਈ ਦੁਨੀਆਂ ਤੇ ਆਇਆ ਤਾਂ ਜੋ ਲੋਕ ਪਾਪ ਕਰਨਾ ਛੱਡ ਦੇਣ ਤੇ ਇੱਕ ਪਵਿੱਤਰ ਜੀਵਨ ਜੀ ਸਕਣ ਤੇ ਮੌਤ ਤੋਂ ਬਾਅਦ ਉਹ ਨਰਕ ਦੀ ਥਾਂ ਸਵਰਗ ਜਾ ਸਕੇ, ਪਰ ਅਗਰ ਕੋਈ ਦੁਨੀਆ ਤੇ’ ਪਾਪ ਕਰਦਾ ਹੈ ਤਾਂ ਉਸਨੂੰ ਕਾਨੂੰਨ ਮੁਤਾਬਿਕ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ
Video Of PASTOR ANKUR NARULA
