ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ ਪੁਤਲੇ ਨੂੰ ਸਾੜਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਗਲੋਬਲ ਕ੍ਰਿਸ਼ਚੀਅਨ ਐਕਸ਼ਨ ਕਮੇਟੀ (ਗਲੋਬ Christian Action Committee) ਵੱਲੋਂ ਪਹਿਲਾਂ ਹੀ ਇਸ ‘ਤੇ ਗਲਤੀ ਮੰਨਦਿਆਂ ਮੁਆਫ਼ੀ ਮੰਗੀ ਗਈ ਸੀ, ਪਰ ਮਾਤਾ ਚਰਨ ਕੌਰ ਵੱਲੋਂ 10 ਲੱਖ ਰੁਪਏ ਦੇ ਮੁਆਵਜ਼ੇ ਅਤੇ ਜਨਤਕ ਮੁਆਫ਼ੀ ਲਈ ਭੇਜੇ ਗਏ ਕਾਨੂੰਨੀ ਨੋਟਿਸ ਮਗਰੋਂ ਕਮੇਟੀ ‘ਤੇ ਦਬਾਅ ਹੋਰ ਵਧ ਗਿਆ ਹੈ।
ਇਹ ਵਿਵਾਦ ਜਲੰਧਰ ਵਿੱਚ ਈਸਾਈ ਭਾਈਚਾਰੇ ਵੱਲੋਂ ਕੀਤੇ ਗਏ ਇੱਕ ਪ੍ਰਦਰਸ਼ਨ ਦੌਰਾਨ ਸ਼ੁਰੂ ਹੋਇਆ ਸੀ। 10 ਦਸੰਬਰ ਨੂੰ ਡੀ.ਸੀ. ਦਫ਼ਤਰ ਦੇ ਬਾਹਰ ਹੋਏ ਇਸ ਪ੍ਰਦਰਸ਼ਨ ਵਿੱਚ ਤਿੰਨ ਪੁਤਲੇ ਲਿਆਂਦੇ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਪੁਤਲੇ ‘ਤੇ ਗਲਤੀ ਨਾਲ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਤਸਵੀਰ ਲੱਗ ਗਈ ਸੀ। ਇਸਾਈ ਭਾਈਚਾਰੇ ਨੇ ਬਾਅਦ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਇਹ ਮੰਨਿਆ ਸੀ ਕਿ ਇਹ ਗਲਤੀ ਅਣਜਾਣੇ ਵਿੱਚ ਹੋਈ ਸੀ ਅਤੇ ਉਨ੍ਹਾਂ ਦਾ ਇਰਾਦਾ ਕਿਸੇ ਹੋਰ ਔਰਤ ਦਾ ਪੁਤਲਾ ਸਾੜਨ ਦਾ ਸੀ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਪੁਤਲਾ ਸਾੜਨ ਤੋਂ ਪਹਿਲਾਂ ਹੀ ਚਰਨ ਕੌਰ ਦੀ ਫੋਟੋ ਹਟਾ ਦਿੱਤੀ ਗਈ ਸੀ ਤੇ ਅੱਜ ਈਸਾਈ ਭਾਈਚਾਰੇ ਦੇ ਆਗੂ ਸਿੱਧੂ ਮੂਸੇਵਾਲੇ ਦੇ ਘਰ ਪਹੁੰਚੇ ਨੇ ਉਨ੍ਹਾਂ ਦੇ ਪਰਿਵਾਰ ਕੋਲੋਂ ਮੁਆਫ਼ੀ ਮੰਗਣ, ਤੇ ਬਾਪੂ ਬਲਕੌਰ ਸਿੰਘ ਨੇ ਵੀ ਕਿਹਾ ਕੇ ਅੱਜ ਤੋਂ ਸਾਡੇ ਸਾਰੇ ਮਤਭੇਦ ਖ਼ਤਮ ਨੇ , ਮੂਸੇਵਾਲੇ ਦੇ FANS ਨੂੰ ਵੀ ਅਪੀਲ ਕੀਤੀ ਆ , ਸਾਰੇ ਜਾਣੇ Controversy ਖ਼ਤਮ ਕਰ ਦਵੋ ਹੁਣ ਕਿਉਕਿ ਈਸਾਈ ਭਾਈਚਾਰੇ ਨੇ ਆਪਣੀ ਗਲਤੀ ਦੀ ਮੁਆਫ਼ੀ ਮੰਗ ਲਈ ਆ
#sidhumoosewala #punjabnationtv #breakingnews #moosewalamothernews #punjabnews #bignews
