ਹਿਮਾਚਲ ਪ੍ਰਦੇਸ਼ ਵਿੱਚ ਚਿੱਟਾ ਤਸਕਰੀ ਦੌਰਾਨ ਪੁਲਿਸ ਵੱਲੋ ਛਾਪਾ ਮਾਰਿਆ ਗਿਆ ਤਾਂ ਇੱਕ ਲੜਕੀ ਨੇ ਚਿੱਟੇ ਦੀ ਪੁੜੀ ਨੂੰ ਪਾਣੀ ਨਾਲ ਨਿਗਲ ਲਿਆ। ਬਾਅਦ ‘ਚ ਪੁਲਸ ਨੇ ਐਂਡੋਸਕੋਪੀ ਦੀ ਮਦਦ ਨਾਲ ਲੜਕੀ ਦੇ ਪੇਟ ‘ਚੋਂ ਪੁੜੀ ਕੱਢ ਕੇ ਉਸਨੂੰ ਤੇ ਉਸਦੇ ਚਾਰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ।
26 ਸਾਲਾ ਲੜਕੀ ਸੁਲਤਾਨਾ ਸ਼ਾਹੀਨ ਖਿਲਾਫ ਪਹਿਲਾਂ ਵੀ ਚਿੱਟਾ ਤਸਕਰੀ ਦੇ ਕੇਸ ਦਰਜ ਹਨ।
