ਪੰਜਾਬ ਵਿੱਚ ਕਤਲ, ਅਪਰਾਧ ਨਾਲ ਜੁੜੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਲੋਕ ਬਿਨਾ ਕਿਸੇ ਡਰ ਭੈਅ ਦੇ ਸ਼ਰੇਆਮ ਹੀ ਵਾਰਦਾਤਾਂ ਨੂ ਅੰਜਾਮ ਦੇ ਰਹੇ ਹਨ। ਅਜਿਹਾ ਹੀ ਇੱਕ ਹੋਰ ਤਾਜਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਪਤੀ ਨੇ ਆਪਣੀ ਪਤਨੀ ਦੇ ਪੇਟ ‘ਚ ਸੂਏ ਮਾਰ ਕੇ ਕਤਲ ਕਰ ਦਿੱਤਾ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦਰਅਸਲ ਇਹ ਮਾਮਲਾ ਫਰੀਦਕੋਟ ਦੇ ਕਸਬਾ ਜੇਤੋ ਦਾ ਹੈ ।
ਹਰਗੋਬਿੰਦ ਨਗਰ ਜੇਤੋ ਦੇ ਰਹਿਣ ਵਾਲੇ ਨਿਰਮਲ ਸਿੰਘ ਨੇ ਆਪਣੀ ਪਤਨੀ ਸੰਦੀਪ ਕੋਰ ਦੇ ਪੇਟ ‘ਚ ਸੂਏ ਮਾਰ ਕੇ ਹੱਤਿਆ ਕਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਜਾਂਚ ‘ਚ ਜੁੱਟ ਗਈ।
