ਕੁੱਤਿਆ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਇਆ ਝਗੜਾ, ਬੈਂਕ ਗਾਰਡ ਨੇ ਕੀਤੀ ਫਾਇਰਿੰਗ, 2 ਦੀ ਮੌਤ, 6 ਜ਼ਖਮੀ

ਮੱਧ ਪ੍ਰਦੇਸ਼ ਦੇ ਇੰਦੌਰ ਦੇ ਖਜਰਾਨਾ ਇਲਾਕੇ ਵਿੱਚ ਕੁੱਤਿਆਂ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਝਗੜਾ ਹੋ ਗਿਆ। ਜਿਸਤੋ ਇੱਕ ਧਿਰ ਨੇ ਬੈਂਕ ‘ਚ ਤਾਇਨਾਤ ਇਕ ਸੁਰੱਖਿਆ ਗਾਰਡ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਅਤੇ ਇਸ ਗੋਲੀਬਾਰੀ ਵਿੱਚ ਅੱਠ ਲੋਕ ਜ਼ਖ਼ਮੀ ਹੋ ਗਏ। ਜਿਨ੍ਹਾਂ ‘ਚੋਂ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 6 ਲੋਕ ਜ਼ਖਮੀ ਹੋ ਗਏ। ਫਿਲਹਾਲ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਗਾਰਡ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਜਾਣਕਾਰੀ ਦਿੰਦਿਆ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਰਾਜਪਾਲ ਸ਼ਾਮ ਨੂੰ ਆਪਣੇ ਪਾਲਤੂ ਕੁੱਤੇ ਨੂੰ ਸੈਰ ਕਰਵਾਉਣ ਲਈ ਨਿਕਲਿਆ ਸੀ ਪਰ ਇਸ ਦੌਰਾਨ ਉਸਦੇ ਕੁੱਤੇ ਦੀ ਗੁਆਂਢੀ ਦੇ ਪਾਲਤੂ ਕੁੱਤੇ ਨਾਲ ਲੜਾਈ ਹੋ ਗਈ। ਜਿੱਥੇ ਦੋ ਕੁੱਤਿਆਂ ਨੂੰ ਵੱਖ ਕਰਨ ਨੂੰ ਲੈ ਕੇ ਰਾਜਪਾਲ ਅਤੇ ਗੁਆਂਢੀ ਵਿਚਕਾਰ ਝਗੜਾ ਹੋ ਗਿਆ ਅਤੇ ਰਾਜਪਾਲ ਨੇ ਗੁੱਸੇ ਵਿੱਚ ਆ ਕੇ ਆਪਣੀ ਰਾਈਫਲ਼ ਨਾਲ ਫਾਇਰਿੰਗ ਕਰ ਦਿੱਤੀ।

Tags :