ਉਤਰ ਪ੍ਰਦੇਸ਼ ਦੇ ਫਤਿਹਪੁਰ ‘ਚ ਘਰ ‘ਚ ਖਾਣਾ ਬਣਾਉਂਦੇ ਸਮੇਂ ਗੈਸ ਸਿਲੰਡਰ ਲੀਕ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਇਸ ਭਿਆਨਕ ਹਾਦਸੇ ਵਿੱਚ 2 ਮਾਸੂਮ ਬੱਚਿਆ ਸਮੇਤ ਇੱਕ ਔਰਤ ਦੀ ਵੀ ਮੌਤ ਹੋ ਗਈ।
ਜਾਣਕਾਰੀ ਦਿੰਦਿਆ ਲਲੌਲੀ ਥਾਣਾ ਖੇਤਰ ਦੇ ਪਿੰਡ ਖਟੌਲੀ ਵਾਸੀ ਉਮੇਸ਼ ਕੁਮਾਰ ਵਿਸ਼ਵਕਰਮਾ ਦੀ 32 ਸਾਲਾ ਪਤਨੀ ਅਲਕਾ ਘਰ ਵਿੱਚ ਖਾਣਾ ਬਣਾ ਰਹੀ ਸੀ ਤਾ ਗੈਸ ਲੀਕ ਹੋਣ ਦੇ ਕਾਰਣ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਉਸਦੇ ਦੋ ਬੱਚੇ ਪਰੀ (3 ਸਾਲ) ਅਤੇ ਗੌਰਵ ਵਿਸ਼ਵਕਰਮਾ (5 ਸਾਲ) ਵੀ ਉਸਨੂੰ ਬਚਾਉਣ ਦੀ ਕੋਸ਼ਿਸ਼ ਵਿਚ ਅੱਗ ਦੀ ਲਪੇਟ ਵਿਚ ਆ ਗਏ।
