
Supreme Court of India ਵੱਲੋਂ Bikram Singh Majithia ਨੂੰ ਜ਼ਮਾਨਤ ਮਿਲਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਗਰਮਾਈ ਹੋਈ ਹੈ। Shiromani Akali Dal ਦੇ ਆਗੂ ਮਜੀਠੀਆ ਨੂੰ ਮਿਲੀ ਰਾਹਤ ‘ਤੇ ਹੁਣ ਪੰਜਾਬ ਦੇ ਵਿੱਤ ਮੰਤਰੀ Harpal Singh Cheema ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਚੀਮਾ ਨੇ Gurinder Singh Dhillon ਵੱਲੋਂ ਮਜੀਠੀਆ ਨਾਲ ਕੀਤੀ ਮੁਲਾਕਾਤ ‘ਤੇ ਵੀ ਟਿੱਪਣੀ ਕੀਤੀ। ਢਿੱਲੋਂ Radha Soami Satsang Beas ਦੇ ਮੁਖੀ ਹਨ। ਚੀਮਾ ਨੇ ਕਿਹਾ ਕਿ ਬਾਬਾ ਜੀ ਇੱਕ ਵੱਡੀ ਧਾਰਮਿਕ ਸੰਸਥਾ ਨਾਲ ਜੁੜੇ ਹਨ, ਪਰ ਮਜੀਠੀਆ ਨਾਲ ਉਨ੍ਹਾਂ ਦੇ ਨਿੱਜੀ ਰਿਸ਼ਤੇ ਵੀ ਹਨ।
ਚੀਮਾ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦੀਆਂ ਰਿਸ਼ਤੇਦਾਰੀਆਂ ਵੀ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਇਹ ਮੁਲਾਕਾਤ ਸਵਾਲਾਂ ‘ਚ ਹੈ।
ਉਨ੍ਹਾਂ ਸਪਸ਼ਟ ਕੀਤਾ ਕਿ ਜ਼ਮਾਨਤ ਮਿਲਣਾ ਦੋਸ਼ਮੁਕਤ ਹੋਣਾ ਨਹੀਂ ਹੁੰਦਾ। ਜ਼ਮਾਨਤ ਸ਼ਰਤਾਂ ਨਾਲ ਮਿਲਦੀ ਹੈ ਅਤੇ ਮਾਮਲਾ ਅਦਾਲਤ ਵਿੱਚ ਚੱਲਦਾ ਰਹੇਗਾ। ਉਨ੍ਹਾਂ ਕਿਹਾ ਕਿ ਅਗਲਾ ਫੈਸਲਾ ਟਰਾਇਲ ਦੌਰਾਨ ਹੋਵੇਗਾ।
