ਮੋਜ਼ੂਦਾ ਸਰਕਾਰ ਨੇ ਕਿਸਾਨ, ਮਜ਼ਦੂਰ, ਗਰੀਬ ਤੇ ਜ਼ਰੂਰਤਮੰਦਾ ਸਮੇਤ ਹਰ ਵਰਗ ਲਈ ਕੀਤਾ ਭਲਾਈ ਦਾ ਕੰਮ: ਮਨੋਹਰ ਲਾਲ ਖੱਟੜ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋ ਯਮੁਨਾਨਗਰ ਦੇ ਪਿੰਡ ਪ੍ਰਤਾਪ ਨਗਰ ਵਿੱਚ ਪ੍ਰਬੰਧਿਤ ਜਨਸੰਵਾਦ ਪ੍ਰੋਗਾਮ ਵਿੱਚ ਲੋਕਾ ਦੀਆ ਸਮੱਸਿਆਵਾ ਨੂੰ ਸੁਣਿਆ ਗਿਆ। ਇਸ ਦੋਰਾਨ ਮੁੱਖ ਮੰਤਰੀ ਨੇ ਸੈਲਫ ਹੈਲਪ ਗਰੁੱਪ ਦੀ ਮਹਿਲਾਵਾਂ ਵੱਲੋਂ ਤਿਆਰ ਕੀਤੇ ਗਏ ਉਤਪਾਦਾਂ ਦਾ ਅਵਲੋਕਨ ਕੀਤਾ ਅਤੇ ਰੈਡ ਕ੍ਰਾਸ ਸੋਸਾਇਟੀ ਵੱਲੋਂ ਟਰਾਈ ਸਾਈਕਲ ਵੀ ਵੰਡੇ।

ਜਨਸੰਵਾਦ ਵਿਚ ਮੁੱਖ ਮੰਤਰੀ ਨੇ ਪ੍ਰਤਾਪ ਨਗਰ ਦੇ ਲੋਕਾਂ ਨੂੰ ਕਰੀਬ 40 ਲੱਖ ਰੁਪਏ ਦੇ ਬਜਟ ਨਾਲ 2 ਏਕੜ ਵਿਚ ਬਨਣ ਵਾਲੀ ਪਾਰਕ ਤੇ ਵਿਯਾਮਸ਼ਾਲਾ, ਪ੍ਰਤਾਪ ਨਗਰ ਤੋਂ ਜਗਾਧਰੀ ਤਕ ਸਿਰਫ ਕੁੜੀਆਂ ਦੇ ਲਈ ਵਿਦਿਆਰਥਣ ਵਿਸ਼ੇਸ਼ ਬੱਸ ਸੇਵਾ ਸ਼ੁਰੂ ਕਰਨ, ਸ਼ਹਿਰ ਦੀ ਤਰਜ ‘ਤੇ ਪਿੰਡ ਪ੍ਰਤਾਪ ਨਗਰ ਵਿਚ ਸੀਵਰੇਜ ਪਾਇਪ ਲਾਇਨ ਵਿਛਾਉਣ, ਪ੍ਰਤਾਪ ਨਗਰ ਤੋਂ ਪਿੰਡਾਂ ਦੇ ਵੱਲ ਜਾਣ ਵਾਲੀ 2 ਸੜਕਾਂ ਦੇ ਨਿਰਮਾਣ ਕੰਮ ਨੂੰ ਸ਼ੁਰੂ ਕਰਨ ਅਤੇ ਪ੍ਰਤਾਪ ਨਗਰ ਦੀ 1 ਕਿਲੋਮੀਟਰ ਦੀ ਫਿਰਨੀ ਬਨਾਉਣ ਦੀ ਸੌਗਾਤ ਦਿੱਤੀ ਹੈ।

ਇਸਤੋ ਇਲਾਵਾ ਉਹਨਾਂ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਨੇ ਸੂਬੇ ਵਿਚ ਵਿਵਸਥਾ ਬਦਲਾਅ ਕਰਦੇ ਹੋਏ ਡਰ, ਭ੍ਰਿਸ਼ਟਾਚਾਰ ਅਤੇ ਭੇਦਭਾਵ ਦੇ ਮਾਹੌਲ ਤੋਂ ਜਨਤਾ ਨੂੰ ਰਾਹਤ ਦੇਣ ਦਾ ਕੰਮ ਕੀਤਾ ਹੈ। ਸਾਡੀ ਸਰਕਾਰ ਨੇ ਕਿਸਾਨ, ਮਜਦੂਰ, ਗਰੀਬ ਤੇ ਜਰੂਰਤਮੰਦਾਂ ਸਮੇਤ ਹਰ ਵਰਗ ਦੀ ਭਲਾਈ ਲਈ ਕੰਮ ਕੀਤਾ ਹੈ।

Tags :