ਲਗਾਤਾਰ ਨੌਜਵਾਨਾ ਦੀਆ ਹਾਰਟ ਅਟੈਕ ਨਾਲ ਮੌਤਾ ਹੋ ਜਾਣ ਦੀਆ ਖਬਰਾ ਸਾਹਮਣੇ ਆਉਦੀਆ ਰਹਿੰਦੀਆ ਹਨ, ਅਜਿਹਾ ਹੀ ਇੱਕ ਹੋਰ ਮਾਮਲਾ ਅੰਬੇਡਕਰ ਨਗਰ ਤੋ ਸਾਹਮਣੇ ਆਇਆ, ਜਿੱਥੇ ਇਕ ਨੌਜਵਾਨ ਦੁਰਗਾ ਪੂਜਾ ਪੰਡਾਲ ‘ਚ ਡਾਂਸ ਕਰਦੇ ਹੋਏ ਅਚਾਨਕ ਜ਼ਮੀਨ ‘ਤੇ ਡਿੱਗ ਗਿਆ ਅਤੇ ਬਾਅਦ ‘ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਨੌਜਵਾਨ ਦੀ ਇਸ ਲਾਈਵ ਮੌਤ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।
ਨੌਜਵਾਨ ਮੁਲਾਇਮ ਰਾਜਭਰ ਆਪਣੇ ਦੋਸਤਾ ਨਾਲ ਡਿਜਿਆ ਉਤੇ ਨੱਚ ਰਿਹਾ ਸੀ। ਇਹ ਵੀਡੀਓ ਅਕਬਰਪੁਰ ਥਾਣਾ ਖੇਤਰ ਦੇ ਲੋਰਪੁਰ ਵਾਰਡ ਦੀ ਹੈ। ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੇ ਬੇਟੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਸੀ, ਉਹ ਦਿਨ ਵੇਲੇ ਖੇਤਾਂ ਦੀ ਸਿੰਜਾਈ ਕਰ ਕੇ ਸ਼ਾਮ ਨੂੰ ਪੰਡਾਲ ਵਿਚ ਗਿਆ ਸੀ, ਜਿੱਥੇ ਉਹ ਅਚਾਨਕ ਡਿੱਗ ਗਿਆ ਅਤੇ ਦੁਬਾਰਾ ਉੱਠ ਨਹੀਂ ਸਕਿਆ।
