ਹੁਸ਼ਿਆਰਪੁਰ ਵਿੱਚ ਇੱਕ ਔਰਤ ਸਮੇਤ 4 ਮੁਲਜ਼ਮ ਗਿ੍ਰਫਤਾਰ, ਨਸ਼ਾ ਤਸਕਰੀ, ਪੈਸੇ ਖੋਹਣ ਤੇ ਕੁੱਟਮਾਰ ਕਰਨ ਵਰਗੀਆ ਘਟਨਾਵਾਂ ਨੂੰ ਦਿੰਦੇ ਸਨ ਅੰਜ਼ਾਮ

ਹੁਸ਼ਿਆਰਪੁਰ ਦੀ ਟਾਂਡਾ ਪੁਲਿਸ ਨੇ ਦੋ ਨਸ਼ਾ ਤਸਕਰ ਅਤੇ ਇੱਕ ਵਿਅਕਤੀ ਨੂੰ ਪੈਸੇ ਖੋਹਣ ਅਤੇ ਕੁੱਟਮਾਰ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆ ਐਸਐਚਓ ਓਮਕਾਰ ਸਿੰਘ ਬਰਾੜ ਨੇ ਦੱਸਿਆ ਕਿ ਪਿੰਡ ਨੰਗਲ ਖੁੰਗਾ ਨੇੜੇ ਇੱਕ ਵਿਅਕਤੀ ਨੂੰ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ, ਜਿਸਦੀ ਪਹਿਚਾਣ ਬਿੱਕਰ ਸਿੰਘ ਗੜੀ ਪੁੱਤਰ ਸਰਬਜੀਤ ਸਿੰਘ ਵਾਸੀ ਹਰਸੀਪਿੰਡ ਵਜੋਂ ਹੋਈ ਹੈ, ਜਿਸਦੇ ਕੋਲੋ 210 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਅਗਲੀ ਪੁੱਛਗਿਛ ਕਰਦਿਆ ਉਸਨੂੰ ਨਸ਼ੇ ਦੀ ਸਪਲਾਈ ਕਰਨ ਵਾਲੀ ਜੋਤੀ ਪਤਨੀ ਰਾਜਨ ਵਾਸੀ ਅਹੀਆਪੁਰ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਇਸਤੋ ਇਲਾਵਾ ਟਾਂਡਾ ਪੁਲੀਸ ਨੇ ਰੇਲਵੇ ਸਟੇਸ਼ਨ ਚੌਕ ਨੇੜੇ ਇੱਕ ਵਿਅਕਤੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Tags :