ਨੋਇਡਾ ਦੇ Apple Store ਦੇ ਬਾਹਰ ਨਜ਼ਰ ਆਇਆ ਅਨੋਖਾ ਮਾਮਲਾ, ਪਤਨੀ ਦੀ ਪਸੰਦ ਦਾ Burgundy ਕਲਰ ਲੈਣ ਲਈ ਕੀਤੀ ਖਾਸ ਖਰੀਦਦਾਰੀ
ਨੋਇਡਾ: Apple ਦੇ ਨਵੇਂ iPhone 18 Pro ਦੀ ਭਾਰਤ ਵਿੱਚ ਵਿਕਰੀ ਸ਼ੁਰੂ ਹੁੰਦੇ ਹੀ ਇਸ ਨੂੰ ਖਰੀਦਣ ਲਈ ਗਾਹਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਨੋਇਡਾ ਦੇ DLF Mall of India ਸਥਿਤ Apple Store ਦੇ ਬਾਹਰ ਸਵੇਰੇ ਖੁੱਲ੍ਹਣ ਤੋਂ ਪਹਿਲਾਂ ਹੀ ਲੋਕਾਂ ਦੀਆਂ ਕਤਾਰਾਂ ਲੱਗ ਗਈਆਂ। ਇਸ ਦੌਰਾਨ ਇੱਕ ਦਿੱਲੀ ਵਾਸੀ ਆਪਣੀ ਪਤਨੀ ਲਈ iPhone 18 Pro ਖਰੀਦਣ ਪਹੁੰਚਿਆ, ਜਿਸ ਦੀ ਖਰੀਦਦਾਰੀ ਦੀ ਕਹਾਣੀ ਨੇ ਧਿਆਨ ਖਿੱਚਿਆ।
ਭਾਰਤ ਵਿੱਚ ਨਵੇਂ iPhone ਦੀ ਵਿਕਰੀ ਸ਼ੁਰੂ ਹੋਣ ਤੋਂ ਪਹਿਲਾਂ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਲਈ iPhone 18 Pro ਲੈਣ ਆਇਆ ਹੈ। ਉਸ ਦੀ ਪਤਨੀ ਦੀ ਪਸੰਦ ਨਵੇਂ Burgundy ਰੰਗ ਵਾਲੇ ਮਾਡਲ ’ਤੇ ਸੀ
ਉਸ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਇਸ ਤੋਂ ਪਹਿਲਾਂ ਕਦੇ iPhone ਇਸਤੇਮਾਲ ਨਹੀਂ ਕੀਤਾ। ਇਸ ਲਈ ਉਹ ਚਾਹੁੰਦਾ ਸੀ ਕਿ ਉਸ ਦਾ ਪਹਿਲਾ Apple ਫੋਨ iPhone 18 Pro ਹੋਵੇ
“ਅੱਜ ਪੈਸਾ ਹੈ, ਪਹਿਲਾਂ ਨਹੀਂ ਸੀ…”
ਜਦੋਂ ਉਸ ਨੂੰ ਪੁੱਛਿਆ ਗਿਆ ਕਿ ਇਸ ਵਾਰ ਨਵਾਂ Pro ਮਾਡਲ ਖਰੀਦਣ ਦਾ ਫੈਸਲਾ ਕਿਉਂ ਕੀਤਾ ਤਾਂ ਉਸ ਨੇ ਕਿਹਾ, “ਅੱਜ ਪੈਸਾ ਹੈ, ਪਹਿਲਾਂ ਨਹੀਂ ਸੀ, ਅੱਗੇ ਹੋਵੇਗਾ ਨਹੀਂ ਹੋਵੇਗਾ, ਬਸ ਅੱਜ ਮੈਂ ਜੀ ਰਹੇ ਹਾਂ।”
ਉਸ ਦੀ ਇਸ ਗੱਲ ਤੋਂ ਬਾਅਦ ਜਦੋਂ ਖਰੀਦਦਾਰੀ ਲਈ ਪੈਸਿਆਂ ਦੇ ਇੰਤਜ਼ਾਮ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਸੋਨਾ ਵੇਚ ਕੇ iPhone 18 Pro ਖਰੀਦਣ ਲਈ ਪੈਸੇ ਇਕੱਠੇ ਕੀਤੇ ਹਨ।
ਉਸ ਨੇ ਕਿਹਾ, “ਗੋਲਡ ਵੇਚ ਕੇ ਹੀ ਤਾਂ ਇਹ ਲੈਣ ਆਏ ਹਾਂ।”
ਇਸ ਤਰ੍ਹਾਂ ਪਤਨੀ ਦੀ ਪਸੰਦ ਪੂਰੀ ਕਰਨ ਲਈ ਸੋਨਾ ਵੇਚ ਕੇ ਨਵਾਂ iPhone ਖਰੀਦਣ ਦੀ ਇਹ ਕਹਾਣੀ Apple Store ਦੇ ਬਾਹਰ ਚਰਚਾ ਦਾ ਵਿਸ਼ਾ ਬਣ ਗਈ। iPhone ਦੀ ਲਾਂਚਿੰਗ ਮੌਕੇ ਦੇਸ਼ ਦੇ ਵੱਖ-ਵੱਖ Apple Stores ਦੇ ਬਾਹਰ ਵੀ ਵੱਡੀ ਗਿਣਤੀ ਵਿੱਚ ਗਾਹਕ ਨਵੇਂ ਮਾਡਲ ਖਰੀਦਣ ਲਈ ਪਹੁੰਚੇ।
