ਯੋਗ ਦੀ ਸ਼ੁਰੂਆਤ ਭਾਰਤ ਵਿੱਚ ਹੀ ਹੋਈ ਹੈ ਪਰ ਇਸ ਨੂੰ ਮਹੱਤਵ ਉਦੋਂ ਮਿਲਿਆ ਜਦੋਂ ਵਿਦੇਸ਼ਾਂ ਵਿੱਚ ਇਦੀ ਕਦਰ ਕੀਤੀ ਗਈ। ਜਦੋਂ ਵਿਦੇਸ਼ਾਂ ਵਿੱਚ ਯੋਗਾ ਬਹੁਤ ਲਾਭਦਾਇਕ ਸਾਬਤ ਹੋਇਆ ਤਾਂ ਭਾਰਤ ਦੇ ਲੋਕਾਂ ਵਿੱਚ ਵੀ ਇਸ ਦਾ ਕ੍ਰੇਜ਼ ਦੇਖਣ ਨੂੰ ਮਿਲਿਆ। ਹੁਣ ਇਸ ਤਰਾਂ ਹੀ ਭਾਰਤੀ ਮੰਜਿਆ ਦਾ ਕਰੇਜ਼ ਵਿਦੇਸ਼ਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ।
ਭਾਰਤ ਦੇ ਪਿੰਡਾਂ ਵਿੱਚ ਮੰਜਿਆਂ (ਚਾਰਪਾਈ) ਦੀ ਵਰਤੋਂ ਕੀਤੀ ਜਾਂਦੀ ਰਹੀ ਹੈ, ਹੁਣ ਇਸ ਦੀ ਵਰਤੋਂ ਘਟਣ ਲੱਗੀ ਹੈ। ਪਰ ਵਿਦੇਸ਼ਾਂ ‘ਚ ਇਸ ਦੀ ਕੀਮਤ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਅਮਰੀਕੀ ਈ-ਕਾਮਰਸ ਵੈੱਬਸਾਈਟ etsy ‘ਤੇ ਭਾਰਤੀ ਮੰਜੇ ਵੇਚੇ ਜਾ ਰਹੇ ਹਨ। ਵੈੱਬਸਾਈਟ ‘ਤੇ ਇਸ ਦੀ ਕੀਮਤ ਇਕ ਲੱਖ 12 ਹਜ਼ਾਰ ਰੱਖੀ ਗਈ ਹੈ। ਇਹ ਮੰਜੇ ਭਾਰਤ ਦੀ ਮਾਈਕ੍ਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜਿਜ਼ (ਐਮਐਸਐਮਈ) ਨਾਮਕ ਕੰਪਨੀ ਦੁਆਰਾ ਅਮਰੀਕਾ ਵਿੱਚ ਵੇਚੇ ਜਾਂਦੇ ਹੈ। ਮੰਜਿਆ ਦੀ ਇਹ ਕੀਮਤ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।
