ਜਲੰਧਰ ਚੋਣਾਂ ਨੂੰ ਲੇ ਕਿ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਚਾਰ ਦੀ ਕਮਾਨ ਸਾਂਭਣਗੇ। ਦੱਸਦੇਈਏ ਕਿ ਚਰਨਜੀਤ ਸਿੰਘ ਚੰਨੀ ਪ੍ਰਤਾਪ ਬਾਜਵਾ ਦੇ ਨਾਲ ਫਿਲੌਰ ਵਿਖੇ ਚੋਣ ਪ੍ਰਚਾਰ ਕਰਨਗੇ। ਚੋਣ ਪ੍ਰਚਾਰ ਦੌਰਾਨ ਉਮੀਦਵਾਰ ਕਰਮਜੀਤ ਕੌਰ ਲਈ ਵੋਟਾਂ ਮੰਗਣਗੇ। ਵਿਜੀਲੈਂਸ ਦੀ ਪੁੱਛਗਿੱਛ ਤੋਂ ਬਾਅਦ ਚੰਨੀ ਦਾ ਜਲੰਧਰ ਦਾ ਇਹ ਪਹਿਲਾ ਦੌਰਾ ਹੈਂ। ਚੰਨੀ ਨੇ ਆਰੋਪ ਲਗਾਏ ਸਨ ਕਿ ਜਲੰਧਰ ਚੋਣਾਂ ਨੂੰ ਲੇ ਕਿ ਉਸਦੇ ਉਪਰ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ ਅਤੇ ਉਸਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
