ਖਾਲਿਸਤਾਨ ਦੇ ਮੁੱਦੇ ਨੂੰ ਲੈਕੇ ਵਿੱਕੀ ਗੌਂਡਰ ਗਰੁੱਪ ਨੇ ਲਾਰੈਂਸ ਨੂੰ ਦਿੱਤੀ ਧਮਕੀ

ਵਿੱਕੀ ਗੌਂਡਰ ਗਰੁੱਪ ਨੇ ਗੈਂਗਸਟਰ ਲਾਰੈਂਸ ਦੀ ਖਾਲਿਸਤਾਨ ਦੇ ਮੁੱਦੇ ਨੂੰ ਲੈਕੇ ਦਿੱਤੀ ਧਮਕੀ l ਦੱਸਦੀਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਚ’ ਕਿਹਾ ਸੀ ਕਿ ਉਹ ਖਾਲਿਸਤਾਨ ਦੇ ਖਿਲਾਫ ਆ | ਜਿਸ ਤੋਂ ਬਾਅਦ ਵਿੱਕੀ ਗੌਂਡਰ ਬੰਬੀਹਾ ਗਰੁੱਪ ਵੱਲੋਂ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਨੂੰ ਇਸ ਮਾਮਲੇ ਸਬੰਧੀ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾ ਕੇ ਧਮਕੀਆਂ ਦਿੱਤੀ ਗਈ ਹੈ

ਗੈਂਗਸਟਰਾਂ ਨੇ ਲਿਖਿਆ ਕਿ ਲਾਰੈਂਸ ਜੇਲ੍ਹ ਵਿੱਚ ਬੈਠ ਕੇ ਗੱਲ ਕਰ ਰਿਹਾ ਹੈ, ਜੇਕਰ ਉਸ ਵਿੱਚ ਸੱਚਮੁੱਚ ਹਿੰਮਤ ਹੈ ਤਾਂ ਬਾਹਰ ਆ ਕੇ ਉਨਾਂ ਨਾਲ ਲੜੇ। ਗੋਲਡੀ ਬਰਾੜ ਬਦਮਾਸ਼ ਬਣ ਰਿਹਾ ਹੈ, ਪਰ ਉਸ ਕੋਲੋ ਆਪਣੇ ਭਰਾ ਦੀ ਮੌਤ ਦਾ ਬਦਲਾ ਵੀ ਨਹੀਂ ਲਿਆ ਗਿਆ ਨਹੀਂ ਤਾਂ ਤੁਸੀਂ ਲੋਕ ਦਾਊਦ ਬਣ ਜਾਓਗੇ। ਪੋਸਟ ‘ਚ ਲਿਖਿਆ ਕਿ ਲਾਰੈਂਸ ਬਿਸ਼ਨੋਈ ਤੇਰਾ ਵੀ ਜਾਣਦੇ ਹਾਂ ਕਿ ਤੁਸੀਂ ਕਿੰਨੇ ਵੱਡੇ ਬਦਮਾਸ਼ ਹੋ, ਜਦੋਂ ਵਿੱਕੀ ਗੌਂਡਰ ਜ਼ਿੰਦਾ ਸੀ ਤਾਂ ਘਰੋਂ ਨਿਕਲਣ ਤੋਂ ਵੀ ਡਰਦਾ ਸੀ, ਹੁਣ ਤੁੰ ਵੱਡਾ ਬਦਮਾਸ਼ ਬਣ ਗਿਆ ਹੈ। ਜਿਸ ਦਿਨ ਇਹ ਸਾਡੇ ਹਥੇ ਚੜ ਗਿਆ ਤਾਂ ਇਹਦਾ ਕੀ ਹੋਵੇਗਾ , ਜਾਂ ਤਾਂ ਰੱਬ ਜਾਣਦਾ ਹੈ ਜਾਂ ਫੇਰ ਅਸੀਂ ਜਾਣਦੇ ਹਾਂ। ਹੋਰ ਗੱਲਾਂ ਨਾ ਕਰ, ਮੌਤ ਤੇਰੇ ਲਈ ਬਹੁਤ ਔਖੀ ਹੈ।

Tags :