ਬਠਿੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਿਲਣ ਲਈ ਦੋ ਨਾਬਾਲਿਗ ਲੜਕੀਆ ਪਹੁੰਚੀਆ। ਉਕਤ ਕੁੜੀਆ ਖੁਦ ਨੂੰ ਲਾਰੈਂਸ ਬਿਸ਼ਨੋਈ ਦੀਆਂ ਫੈਨਜ਼ ਦੱਸ ਰਹੀਆ ਹਨ ਅਤੇ ਉਹ ਦੋਵੇਂ ਬਿਸ਼ਨੋਈ ਨਾਲ ਫੋਟੋ ਖਿਚਵਾਉਣੀ ਚਾਹੁੰਦੀਆ ਸਨ। ਜਾਣਕਾਰੀ ਮੁਤਾਬਕ ਇਹ ਕੁੜੀਆ ਝਾਰਖੰਡ ਦੀਆ ਰਹਿਣ ਵਾਲੀਆਂ ਹਨ। ਫਿਲਹਾਲ ਜੇਲ ਅਧਿਕਾਰੀ ਵੱਲੋ ਦੋਹਾਂ ਕੁੜੀਆ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪਰਿਵਾਰ ਨੂੰ ਸੂਚਨਾ ਦੇਣ ਤੇ ਦੋਵੇਂ ਕੁੜੀਆ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ।
