ਲੁਧਿਆਣਾ ਵਿੱਚ ਦੇਰ ਰਾਤ ਗਿੱਲ ਚੌਕ ਪੁਲ ‘ਤੇ ਤੇਜ਼ ਰਫਤਾਰ ਥਾਰ ਨੇ ਦੋ ਬਾਈਕ ਸਵਾਰਾ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਚਾਰ ਨੌਜ਼ਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ, ਬਾਈਕ ਥਾਰ ਦੇ ਹੇਠਾਂ ਫਸ ਗਈ ਅਤੇ ਆਸ-ਪਾਸ ਦੇ ਲੋਕਾ ਵੱਲੋ ਥਾਰ ਸਵਾਰ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ।
ਜ਼ਖਮੀ ਨੌਜਵਾਨਾਂ ਦੀ ਪਹਿਚਾਣ ਇੰਦਰਪ੍ਰੀਤ ਸਿੰਘ, ਰਿੱਕੀ, ਮਨਪ੍ਰੀਤ ਸਿੰਘ, ਗੋਵਿੰਦਾ ਅਤੇ ਰਾਜੀਵ ਵਾਸੀ ਮਨਜੀਤ ਨਗਰ ਵਜੋਂ ਹੋਈ ਹੈ। ਸਥਾਨਕ ਲੋਕਾ ਨੂੰ ਥਾਰ ਵਿੱਚੋ ਸ਼ਰਾਬ ਦੀਆਂ ਬੋਤਲਾਂ ਅਤੇ ਇੱਕ ਚੇਨ ਮਿਲੀ। ਪੁਲਿਸ ਨੇ ਚੇਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਵੱਲੋ ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ।
