ਲੁਧਿਆਣਾ: ਲੁਧਿਆਣਾ ਵਿੱਚ ਬੁੱਧਵਾਰ ਦੁਪਹਿਰ ਬਾਅਦ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਜਮਾਲਪੁਰ ਸਥਿਤ ਗ੍ਰੀਨ ਪਾਰਕ ਵਿੱਚ ਇੱਕ ਵਾਂਟੇਡ ਅਪਰਾਧੀ ਦਾ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਾਮ ਨਗਰ ਭਾਮੀਆਂ ਦੇ ਰਹਿਣ ਵਾਲੇ ਪ੍ਰਦੀਪ ਬਿੱਲਾ ਵਜੋਂ ਹੋਈ ਹੈ
ਘਟਨਾ ਦਾ ਵੇਰਵਾ
ਜਾਣਕਾਰੀ ਅਨੁਸਾਰ ਇਹ ਵਾਰਦਾਤ ਸ਼ਾਮ ਕਰੀਬ 3:30 ਤੋਂ 4 ਵਜੇ ਦੇ ਵਿਚਕਾਰ ਵਾਪਰੀ। ਪ੍ਰਦੀਪ ਬਿੱਲਾ ਦੋ ਕੁੜੀਆਂ ਨਾਲ ਪਾਰਕ ਵਿੱਚ ਸੈਰ ਕਰ ਰਿਹਾ ਸੀ। ਇਸੇ ਦੌਰਾਨ ਸਕੂਟੀ ਸਵਾਰ ਤਿੰਨ ਹਮਲਾਵਰ ਉੱਥੇ ਪਹੁੰਚੇ ਅਤੇ ਪ੍ਰਦੀਪ ‘ਤੇ ਫਾਇਰਿੰਗ ਕਰ ਦਿੱਤੀ, ਗੋਲੀ ਪ੍ਰਦੀਪ ਦੇ ਸਿਰ ਦੇ ਸੱਜੇ ਪਾਸੇ ਲੱਗੀ ਅਤੇ ਖੱਬੇ ਪਾਸਿਓਂ ਆਰ-ਪਾਰ ਹੋ ਗਈ , ਗੋਲੀ ਲੱਗਣ ਕਾਰਨ ਪ੍ਰਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ
ਵਾਰਦਾਤ ਤੋਂ ਤੁਰੰਤ ਬਾਅਦ ਹਮਲਾਵਰ ਅਤੇ ਪ੍ਰਦੀਪ ਦੇ ਨਾਲ ਮੌਜੂਦ ਦੋਵੇਂ ਕੁੜੀਆਂ ਵੀ ਮੌਕੇ ਤੋਂ ਫਰਾਰ ਹੋ ਗਈਆਂ
ਮ੍ਰਿਤਕ ਦਾ ਅਪਰਾਧਿਕ ਪਿਛੋਕੜ
ਲਿਸ ਮੁਤਾਬਕ ਮ੍ਰਿਤਕ ਪ੍ਰਦੀਪ ਬਿੱਲਾ ਖੁਦ ਇੱਕ ਹਿਸਟਰੀਸ਼ੀਟਰ ਸੀ: ਉਸ ਦੇ ਖਿਲਾਫ਼ ਪਹਿਲਾਂ ਹੀ 5 ਤੋਂ 6 ਅਪਰਾਧਿਕ ਮਾਮਲੇ ਦਰਜ ਸਨ। ਉਹ ਕਈ ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਂਦਾ (Wanted) ਸੀ। ਪੁਲਿਸ ਨੂੰ ਜਾਂਚ ਦੌਰਾਨ ਮ੍ਰਿਤਕ ਦੇ ਕੋਲੋਂ ਵੀ ਇੱਕ ਰਿਵਾਲਵਰ ਬਰਾਮਦ ਹੋਈ ਹੈ
ਪੁਲਿਸ ਦੀ ਕਾਰਵਾਈ
ਘਟਨਾ ਦੀ ਸੂਚਨਾ ਮਿਲਦੇ ਹੀ ਜਮਾਲਪੁਰ ਥਾਣੇ ਦੇ SHO ਦਲਜੀਤ ਸਿੰਘ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ
