ਲੁਧਿਆਣਾ ਵਿੱਚ ਬਦਮਾਸ਼ਾ ਨੇ ਹਥਿਆਰਾ ਦੀ ਨੋਕ ਤੇ ਵਪਾਰੀ ਤੋਂ ਲੁੱਟੇ 6 ਲੱਖ, 1 ਲੈਪਟਾਪ,

ਲੁਧਿਆਣਾ ਵਿੱਚ ਇੱਕ ਵੱਡੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਚਾਰ ਕਾਰ ਸਵਾਰ ਬਦਮਾਸ਼ ਇੱਕ ਐਲੂਮੀਨੀਅਮ ਕਾਰੋਬਾਰੀ ਤੋਂ 6 ਲੱਖ ਰੁਪਏ ਅਤੇ ਇੱਕ ਲੈਪਟਾਪ ਲੁੱਟ ਕੇ ਫਰਾਰ ਹੋ ਗਏ।

ਹਮਲਾ ਕਰਨ ਵਾਲੇ ਬਦਮਾਸ਼ਾਂ ਨੇ ਚਿਹਰੇ ਦੇ ਮਾਸਕ ਪਹਿਨੇ ਹੋਏ ਸਨ ਪਰ ਪੁਲਿਸ ਅਜੇ ਤੱਕ ਕਿਸੇ ਹਮਲਾਵਰ ਦੇ ਮਾਸਕ ਪਹਿਨੇ ਹੋਣ ਦੀ ਪੁਸ਼ਟੀ ਨਹੀਂ ਕਰ ਰਹੀ ਹੈ। ਪੀੜਤ ਕਾਰੋਬਾਰੀ ਦੀ ਪਹਿਚਾਣ ਸੌਰਵ ਅਗਰਵਾਲ ਵਜੋਂ ਹੋਈ ਹੈ, ਜਿਸਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ। ਪੁਲਿਸ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।