ਕੰਮ ਤੇ’ ਰੱਖੇ ਭਾਣਜੇ ਨੇ ਪੈਸਿਆਂ ਖ਼ਾਤਰ ਹਥੌੜੇ ਮਾਰ ਮਾਰ ਕੀਤਾ ਆਪਣੇ ਮਾਮੇ ਦਾ ਕ਼ਤਲ

ਲੁਧਿਆਣਾ ਦੇ ਪਿੰਡ ਭਾਗਪੁਰ ਥਾਣਾ ਕੂੰਮਕਲਾਂ ਦੇ ਖੇਤਰ ਵਿੱਚ ਭਾਣਜੇ ਨੇ ਆਪਣੇ ਮਾਮੇ ਦਾ ਕਤਲ ਕਰ ਦਿੱਤਾ ਹੈ। ਭਾਣਜਾ ਤੇ ਮਾਮਾ ਦੋਵੇਂ ਇਕੱਠੇ ਇਕ ਇਮਾਰਤਾਂ ਦੀ ਉਸਾਰੀ ਦਾ ਕੰਮ ਕਰਦੇ ਸੀ ਤੇ ਪੈਸਿਆਂ ਦੇ ਖਾਤਿਰ ਨੂੰ ਲੈਕੇ ਭਾਣਜੇ ਦਾ ਮਾਮੇ ਨਾਲ ਝਗੜਾ ਹੋ ਗਿਆ ਜਿਸ ਕਰਕੇ ਉਸ ਨੇ ਮਾਮੇ ਦੇ ਸਿਰ ਵਿੱਚ ਹਥੌੜੇ ਮਾਰ ਮਾਰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਇੰਦਰਜੀਤ ਵਰਮਾ 45 ਸਾਲ ਵਜੋਂ ਹੋਈ ਹੈ। ਪੁਲਿਸ ਨੇ ਇਸ ਸਬੰਧੀ ਇੰਦਰਜੀਤ ਦੇ ਭਾਣਜੇ ਸੁਨੀਲ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਥਾਣਾ ਕੂੰਮਕਲਾਂ ਦੇ SHO ਕੁਲਬੀਰ ਨੇ ਦੱਸਿਆ ਕਿ ਇੰਦਰਜੀਤ ਵਰਮਾ ਗੋਰਖਪੁਰ ਦਾ ਰਹਿਣ ਵਾਲਾ ਸੀ ਤੇ ਉਹ ਵੱਡੀਆਂ ਇਮਾਰਤਾਂ ਬਣਾਉਣ ਦੇ ਠੇਕੇ ਲੈਂਦਾ ਸੀ ਤੇ ਉਸਦਾ ਭਾਣਜਾ ਸੁਨੀਲ ਵੀ ਉਸ ਦੇ ਨਾਲ ਹੀ ਕੰਮ ਕਰਦਾ ਸੀ। ਪਿਛਲੇ ਕੁਝ ਦਿਨਾਂ ਤੋਂ ਸੁਨੀਲ ਉਸ ਤੋਂ ਪੈਸੇ ਮੰਗ ਰਿਹਾ ਸੀ ਪਰ ਇੰਦਰਜੀਤ ਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾ ਸਵੇਰੇ ਜਦੋਂ ਠੇਕੇ ਵਾਲੀ ਸਾਈਟ ’ਤੇ ਇੰਦਰਜੀਤ ਸੁੱਤਾ ਪਿਆ ਸੀ ਤਾਂ ਭਾਣਜੇ ਨੇ ਹਥੌੜਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ।

Tags :