ਮਲੇਰਕੋਟਲਾ ਜ਼ਿਲੇ ਦਾ ਨਵੀਆਂ ਕਲਮਾਂ ਨਵੀਂ ਉਡਾਣ ਕਿਤਾਬ ਦਾ ਸਲਾਨਾ ਕੈਲੰਡਰ ਕੀਤਾ ਗਿਆ ਰਿਲੀਜ਼

(ਮਲੇਰਕੋਟਲਾ) : ਸਰਕਾਰੀ ਹਾਈ ਸਕੂਲ ਮਤੋਈ ਜ਼ਿਲਾ ਮਲੇਰਕੋਟਲਾ ਵਿਖੇ ਅਧਿਆਪਕ ਲਖਵਿੰਦਰ ਸਿੰਘ ਅਤੇ ਸੰਦੀਪ ਮੜਕਨ ਵੱਲੋ ਆਪਣੇ ਸਕੂਲ ਸਟਾਫ ਅਤੇ ਸਕੂਲ ਦੇ ਬੱਚਿਆ ਦੁਆਰਾ ਮਾਲੇਰਕੋਟਲਾ ਜ਼ਿਲੇ ਦਾ ਨਵੀਆਂ ਕਲਮਾਂ ਨਵੀਂ ਉਡਾਣ ਕਿਤਾਬ ਦਾ ਸਲਾਨਾ ਕੈਲੰਡਰ ਰਿਲੀਜ਼ ਕੀਤਾ ਗਿਆ। ਬੱਚਿਆ ਵਿੱਚ ਨਵੀਆਂ ਕਲਮਾਂ ਨਵੀਂ ਉਡਾਣ ਕਿਤਾਬ ਲਈ ਬਹੁਤ ਉਤਸ਼ਾਹ ਦੇਖਿਆ ਗਿਆ।

ਸਕੂਲ ਸਟਾਫ ਵੱਲੋ ਸੁੱਖੀ ਬਾਠ ਜੀ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਅਤੇ ਪ੍ਰੀਤ ਹੀਰ ਇੰਚਾਰਜ ਜਲੰਧਰ ਸਬ ਆਫਿਸ ਸਮੇਤ ਉਂਕਾਰ ਸਿੰਘ ਤੇਜੇ ਜੀ ਦਾ ਬਾਲ ਲੇਖਕਾਂ ਲਈ ਕੀਤੇ ਜਾ ਰਹੇ ਉੱਤਮ ਕਾਰਜ ਲਈ ਧੰਨਵਾਦ ਕੀਤਾ ਗਿਆ। ਸੰਦੀਪ ਮੜਕਨ ਵੱਲੋ ਦੱਸਿਆ ਗਿਆ ਕਿ ਉਹਨਾਂ ਦੇ ਸਕੂਲ ਦੇ ਚਾਰ ਬੱਚਿਆਂ ਦੀਆ ਰਚਨਾਵਾਂ ਕਿਤਾਬ ਵਿੱਚ ਛਪੀਆ ਜੋ ਉਹਨਾਂ ਲਈ ਬਹੁਤ ਮਾਣ ਵਾਲੀ ਗੱਲ ਹੈ।

Tags :