ਲੁਧਿਆਣਾ ਕੈਸ਼ ਵੈਨ ਮਾਮਲੇ ਨੂੰ ਲੈ ਕੇ ਪੁਲਿਸ ਨੇ ਸਾਰੇ ਦੋਸ਼ੀਆ ਦੀ ਗ੍ਰਿਫਤਾਰੀ ਕਰ ਲਈ ਹੈ। ਪੁਲਿਸ ਨੇ ਇਸ ਲੁੱਟ ਦੇ ਮਾਸਟਰਮਾਈਡਾਂ ਨੂੰ ਹੇਮਕੁੰਟ ਸਾਹਿਬ ਤੋ ਡਾਕੂ ਹਸੀਨਾ ਤੇ ਉਸਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਫਰੂਟੀ ਦੇ ਲਾਲਚ ਵਿੱਚ ਡਾਕੂ ਹਸੀਨਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲੁਧਿਆਣਾ ਪੁਲਿਸ ਵੱਲੋ ਫ੍ਰੀ ਫਰੂਟੀ ਵੰਡਣ ਦਾ ਪਲਾਨ ਬਣਾਇਆ ਗਿਆ ਸੀ ਅਤੇ ਜਿਸਤੋ ਬਾਅਦ ਪੁਲਿਸ ਨੇ ਖੁਦ ਫਰੂਟੀ ਵੰਡਣੀ ਸ਼ੁਰੂ ਕਰ ਦਿੱਤੀ ਅਤੇ ਇਸ ਦੋਰਾਨ ਫ੍ਰੀ ਦੀ ਫਰੂਟੀ ਲੈਦਿਆ ਡਾਕੂ ਹਸੀਨਾ ਅਤੇ ਉਸਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋ ਹੇਮਕੁੰਟ ਸਾਹਿਬ ਵਿੱਚ ਭੀਡ਼ ਜਿਆਦਾ ਹੋਣ ਕਾਰਣ ਉਹਨਾਂ ਦੀ ਪਹਿਚਾਣ ਨਹੀ ਹੋ ਪਾ ਰਹੀ ਸੀ। ਅਤੇ ਠੰਡ ਜਿਆਦਾ ਹੋਣ ਕਾਰਣ ਲੋਕਾਂ ਨੇ ਮੂੰਹ ਢੱਕੇ ਹੋਏ ਸਨ। ਜਿਸ ਕਰਕੇ ਪੁਲਿਸ ਨੂੰ ਇਹ ਪਲਾਨ ਬਨਾਉਣਾ ਪਿਆ।

