ਨਿਰਮਾਣ ਅਧੀਨ ਕੋਠੀ ਵਿੱਚੋ 35 ਸਾਲਾਂ ਵਿਅਕਤੀ ਦੀ ਮਿਲੀ ਲਾਸ਼, ਪਰਿਵਾਰ ਨੇ ਕਤਲ ਦਾ ਲਗਾਇਆ ਦੋਸ਼

ਬਟਾਲਾ ਦੇ ਅੰਮ੍ਰਿਤਸਰ-ਜਲੰਧਰ ਬਾਈਪਾਸ ਅਰਮਾਨ ਪੈਲੇਸ ਵਾਲੇ ਰੋਡ ਨਜ਼ਦੀਕ ਨਿਰਮਾਣ ਅਧੀਨ ਕੋਠੀ ਵਿੱਚੋ ਭੇਤਭਰੇ ਹਾਲਾਤਾਂ ਵਿੱਚੋ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਮਨਦੀਪ ਸਿੰਘ ਉਮਰ 35 ਸਾਲ ਨਿਵਾਸੀ ਬਟਾਲਾ ਵਜੋ ਹੋਈ ਹੈ। ਪਰਿਵਾਰ ਨੇ ਦੱਸਿਆ ਕਿ ਮਨਦੀਪ ਘਰੋ ਇੱਕ ਲੜਕੇ ਦੇ ਨਾਲ ਕੰਮ ਦੇ ਲਈ ਗਿਆ ਸੀ ਪਰ ਉਹ ਵਾਪਿਸ ਘਰ ਨਹੀਂ ਪਰਤਿਆ। ਜਦੋਂ ਉਕਤ ਨੌਜ਼ਵਾਨ ਕੋਲੋ ਪੁੱਛਿਆ ਗਿਆ ਤਾਂ ਉਸਨੇ ਕੋਈ ਜਵਾਬ ਨਹੀ ਦਿੱਤਾ। ਜਿਸਤੋ ਬਾਅਦ ਉਹਨਾਂ ਨੇ ਕੋਠੀ ਅੰਦਰ ਆ ਕੇ ਦੇਖਿਆ ਤਾਂ ਮਨਦੀਪ ਮ੍ਰਿਤਕ ਹਾਲਤ ਵਿੱਚ ਪਿਆ ਸੀ। ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਮਨਦੀਪ ਦਾ ਕਤਲ ਕੀਤਾ ਗਿਆ ਹੈ। ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਮ੍ਰਿਤਕ ਆਪਣੇ ਪਿੱਛੇ ਇੱਕ ਬੇਟੀ-ਬੇਟਾ ਅਤੇ ਪਤਨੀ ਛੱਡ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Tags :