ਲਖਨਊ : UP ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਪੰਜਾਬ ਦੇ ਪ੍ਰਸਿੱਧ ਗਾਇਕ ਮਨਕੀਰਤ ਔਲਖ ਨੇ ਕੀਤੀ ਮੁਲਾਕਾਤ | ਯਾਦਵ ਨੇ ਕਿਹਾ ਕਿ ਗਾਇਕ ਮਨਕੀਰਤ ਸਿਰਫ਼ ਭਾਰਤ ਵਿਚ ਹੀ ਨਹੀਂ, ਬਲਕਿ ਵਿਦੇਸ਼ਾਂ ਵਿਚ ਵੀ ਬਹੁਤ ਲੋਕਪ੍ਰਿਯ ਹਨ। ਗੀਤ-ਸੰਗੀਤ ਦੀ ਦੁਨੀਆ ਵਿਚ ਉਹਨਾਂ ਦਾ ਵੱਡਾ ਨਾਮ ਹੈ। ਉਨ੍ਹਾਂ ਨੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਮਨਕੀਰਤ ਵੱਲੋਂ ਹੁਣ ਤਕ 5 ਕਰੋੜ ਰੁਪਏ ਖਰਚ ਕਰਨ ਦੀ ਖੁੱਲ੍ਹ ਕੇ ਸਰਾਹਣਾ ਕੀਤੀ
ਅਖਿਲੇਸ਼ ਯਾਦਵ ਨੇ ਰਾਜਧਾਨੀ ਲਖਨਊ ਵਿਚ ਸਥਿਤ ਪਾਰਟੀ ਦੇ ਮੁੱਖ ਦਫ਼ਤਰ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ : ਸਿੱਖ ਸਮਾਜ ਨੇ ਦੇਸ਼-ਵਿਦੇਸ਼ ‘ਚ ਆਪਣੀ ਮਹਿਨਤ ਨਾਲ ਇੱਕ ਵੱਖਰੀ ਪਛਾਣ ਬਣਾਈ ਹੈ।
ਸਰਕਾਰ ਨੇ ਉਨ੍ਹਾਂ ਦੀ ਉਨੀ ਤਰ੍ਹਾਂ ਮਦਦ ਨਹੀਂ ਕੀਤੀ ਜਿਵੇਂ ਕਰਨੀ ਚਾਹੀਦੀ ਸੀ।
ਭਾਜਪਾ ਦੀ ਡਬਲ ਇੰਜਣ ਸਰਕਾਰ ਕਿਸਾਨ, ਨੌਜਵਾਨ ਅਤੇ ਮਹਿਲਾ ਵਿਰੋਧੀ ਹੈ
ਅਖਿਲੇਸ਼ ਯਾਦਵ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹ ਦੀ ਸਮੱਸਿਆ ਗੰਭੀਰ ਹੈ :
ਇਸ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਉਹ ਸਭ ਬਹੁਤ ਪਰੇਸ਼ਾਨ ਹਨ।
ਵੱਡੀ ਗਿਣਤੀ ਵਿੱਚ ਮਨੁੱਖ ਅਤੇ ਪਸ਼ੂ ਹੜ੍ਹ ਵਿੱਚ ਵਹਿ ਗਏ ਹਨ।
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫ਼ਸੇ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਵਿੱਚ ਸਰਕਾਰ ਨਾਕਾਮ ਰਹੀ ਹੈ।
ਲੋਕਾਂ ਦੀ ਸੁਰੱਖਿਆ ਅਤੇ ਪਸ਼ੂਆਂ ਲਈ ਚਾਰੇ ਦੀ ਕੋਈ ਵਿਆਵਸਥਾ ਨਹੀਂ ਕੀਤੀ ਗਈ।
ਅਖਿਲੇਸ਼ ਯਾਦਵ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹੜ੍ਹ ਪੀੜਤ ਪਰਿਵਾਰਾਂ ਦੇ ਨੁਕਸਾਨ ਦੀ ਭਰਪਾਈ ਕਰੇ,
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦਵਾਈਆਂ ਅਤੇ ਇਲਾਜ ਦੀ ਵਿਆਵਸਥਾ ਕਰੇ,
ਅਤੇ ਜਦ ਹੜ੍ਹ ਦਾ ਪਾਣੀ ਘਟੇ, ਤਾਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਪਹਿਲਾਂ ਤੋਂ ਤਿਆਰੀ ਕਰੇ
