ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਖੁਸ਼ੀਆਂ, ਧੀ ਦੀ ਮੰਗਣੀ ਜੰਮੂ ਦੇ ਸ਼ਾਹੀ ਪਰਿਵਾਰ ‘ਚ!

ਪੰਜਾਬ ਦੀ ਰਾਜਨੀਤੀ ਅਤੇ ਜੰਮੂ-ਕਸ਼ਮੀਰ ਦੇ ਸ਼ਾਹੀ ਘਰਾਣੇ ਵਿਚਕਾਰ ਇੱਕ ਖੂਬਸੂਰਤ ਰਿਸ਼ਤਾ ਜੁੜ ਗਿਆ ਹੈ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਦੀ ਧੀ ਰੀਆ ਬਾਦਲ ਦੀ ਮੰਗਣੀ ਹੋ ਗਈ ਹੈ। ਉਨ੍ਹਾਂ ਦੀ ਮੰਗਣੀ ਜੰਮੂ-ਕਸ਼ਮੀਰ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਅਤੇ ਸੀਨੀਅਰ ਕਾਂਗਰਸੀ ਨੇਤਾ ਕਰਨ ਸਿੰਘ ਦੇ ਪੋਤੇ RK ਮਾਰਤੰਡ ਸਿੰਘ ਨਾਲ ਹੋਈ

ਰਾਜਨੀਤਿਕ ਘਰਾਣਿਆਂ ਦਾ ਮੇਲ :
ਮਾਰਤੰਡ ਸਿੰਘ ਦੀ ਪਛਾਣ ਸਿਰਫ਼ ਕਰਨ ਸਿੰਘ ਦੇ ਪੋਤੇ ਵਜੋਂ ਹੀ ਨਹੀਂ, ਸਗੋਂ ਉਹ ਮਰਹੂਮ ਕਾਂਗਰਸੀ ਨੇਤਾ ਮਾਧਵ ਰਾਓ ਸਿੰਧੀਆ ਦੇ ਦੋਹਤੇ ਅਤੇ ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਦੇ ਸਕੇ ਭਾਣਜੇ ਵੀ ਹਨ। ਇਸ ਮੰਗਣੀ ਨੇ ਦੋ ਵੱਡੇ ਰਾਜਨੀਤਿਕ ਅਤੇ ਸ਼ਾਹੀ ਪਰਿਵਾਰਾਂ ਨੂੰ ਆਪਸ ਵਿੱਚ ਜੋੜ ਦਿੱਤਾ ਹੈ

ਵਿਕਰਮਾਦਿੱਤਿਆ ਸਿੰਘ ਨੇ ਦਿੱਤੀ ਜਾਣਕਾਰੀ
ਇਸ ਖੁਸ਼ਖਬਰੀ ਦਾ ਐਲਾਨ ਖੁਦ ਮਾਰਤੰਡ ਸਿੰਘ ਦੇ ਪਿਤਾ ਵਿਕਰਮਾਦਿੱਤਿਆ ਸਿੰਘ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ (FB) ‘ਤੇ ਇੱਕ ਭਾਵੁਕ ਪੋਸਟ ਰਾਹੀਂ ਕੀਤਾ।

ਵਿਕਰਮਾਦਿੱਤਿਆ ਸਿੰਘ ਨੇ ਲਿਖਿਆ:

“ਮਾਤਾ ਦੇਵੀ ਦੇ ਆਸ਼ੀਰਵਾਦ ਨਾਲ, ਸਾਨੂੰ ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਪੁੱਤਰ, ਆਰ.ਕੇ. ਮਾਰਤੰਡ ਸਿੰਘ ਦੀ ਮੰਗਣੀ ਰੀਆ ਬਾਦਲ ਨਾਲ ਹੋ ਗਈ ਹੈ। ਰੀਆ ਸਰਦਾਰ ਅਤੇ ਸਰਦਾਰਨੀ ਮਨਪ੍ਰੀਤ ਸਿੰਘ ਬਾਦਲ ਦੀ ਧੀ ਹੈ। ਅਸੀਂ ਉਨ੍ਹਾਂ ਦੋਵਾਂ ਨੂੰ ਆਪਣੇ ਪਿਆਰ ਅਤੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਭੇਜਦੇ ਹਾਂ।”

ਸੋਸ਼ਲ ਮੀਡੀਆ ‘ਤੇ ਇਸ ਖ਼ਬਰ ਦੇ ਆਉਣ ਤੋਂ ਬਾਅਦ ਦੋਵਾਂ ਪਰਿਵਾਰਾਂ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ

#manpreetbadaldaughter #manpreetbadaldaughternews