ਕੋਲਕਾਤਾ: ਦੁਨੀਆ ਦੇ ਮਹਾਨ ਫੁੱਟਬਾਲਰ ਲਿਓਨਲ ਮੇਸੀ ਇੱਕ ਵਾਰ ਫਿਰ ਭਾਰਤ ਦੀ ਧਰਤੀ ‘ਤੇ ਕਦਮ ਰੱਖ ਚੁੱਕੇ ਹਨ। ਦੇਰ ਰਾਤ ਉਨ੍ਹਾਂ ਦਾ PRIVATE ਜਹਾਜ਼ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ, ਜਿਸ ਨਾਲ ਉਨ੍ਹਾਂ ਦੇ ਬਹੁ-ਚਰਚਿਤ G.O.A.T ਇੰਡੀਆ ਟੂਰ 2025 ਦੀ ਰਸਮੀ ਸ਼ੁਰੂਆਤ ਹੋ ਗਈ
ਪ੍ਰਸ਼ੰਸਕਾਂ ਦਾ ਉਤਸ਼ਾਹ: ਮੇਸੀ ਦੇ ਸਵਾਗਤ ਲਈ ਹਵਾਈ ਅੱਡੇ ਦੇ ਬਾਹਰ ਹਜ਼ਾਰਾਂ ਪ੍ਰਸ਼ੰਸਕ ਜਮ੍ਹਾਂ ਸਨ। ਹੱਥਾਂ ਵਿੱਚ ਝੰਡੇ, ਪੋਸਟਰ ਅਤੇ “ਮੇਸੀ-ਮੇਸੀ” ਦੇ ਨਾਅਰਿਆਂ ਵਿਚਕਾਰ ਫੁੱਟਬਾਲ ਪ੍ਰੇਮੀਆਂ ਨੇ ਆਪਣੇ ਹੀਰੋ ਦਾ ਨਿੱਘਾ ਸਵਾਗਤ ਕੀਤਾ | ਇਹ ਦੌਰਾ ਇਸ ਲਈ ਵੀ ਖਾਸ ਹੈ ਕਿਉਂਕਿ ਮੇਸੀ 2011 ਤੋਂ ਬਾਅਦ ਪਹਿਲੀ ਵਾਰ ਭਾਰਤ ਆਏ ਹਨ। ਸਖ਼ਤ ਸੁਰੱਖਿਆ ਦੇ ਬਾਵਜੂਦ, ਹਰ ਕੋਈ ਬੱਸ ਆਪਣੇ ਹੀਰੋ ਦੀ ਇੱਕ ਝਲਕ ਪਾਉਣ ਲਈ ਬੇਤਾਬ ਨਜ਼ਰ ਆਇਆ
ਯਾਦਗਾਰੀ ਪਿਛਲਾ ਦੌਰਾ ਅਤੇ ਇਸ ਵਾਰ ਦਾ ਪ੍ਰੋਗਰਾਮ : ਮੇਸੀ ਦਾ ਪਿਛਲਾ ਭਾਰਤ ਦੌਰਾ, ਜਦੋਂ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਵਿੱਚ ਅਰਜਨਟੀਨਾ ਨੇ ਵੈਨੇਜ਼ੁਏਲਾ ਨੂੰ 1-0 ਨਾਲ ਹਰਾਇਆ ਸੀ, ਅੱਜ ਵੀ ਯਾਦਗਾਰ ਹੈ। ਹਾਲਾਂਕਿ, ਇਸ ਵਾਰ ਅੱਠ ਵਾਰ ਬੈਲੋਨ ਡੀ’ਓਰ ਜਿੱਤ ਚੁੱਕੇ ਮੇਸੀ ਮੈਦਾਨ ‘ਤੇ ਖੇਡਦੇ ਨਜ਼ਰ ਨਹੀਂ ਆਉਣਗੇ। ਇਹ ਟੂਰ ਪੂਰੀ ਤਰ੍ਹਾਂ ਪ੍ਰਚਾਰ ਅਤੇ ਵਪਾਰਕ ਗਤੀਵਿਧੀਆਂ ‘ਤੇ ਆਧਾਰਿਤ ਹੈ
ਕਿੰਨੇ ਸ਼ਹਿਰਾਂ ਦਾ ਦੌਰਾ: ਜਾਣਕਾਰੀ ਅਨੁਸਾਰ, ਮੇਸੀ ਭਾਰਤ ਵਿੱਚ 72 ਘੰਟਿਆਂ ਤੋਂ ਵੀ ਘੱਟ ਸਮਾਂ ਬਿਤਾਉਣਗੇ ਅਤੇ ਇਸ ਦੌਰਾਨ ਕੋਲਕਾਤਾ, ਹੈਦਰਾਬਾਦ, ਮੁੰਬਈ ਅਤੇ ਦਿੱਲੀ ਦਾ ਦੌਰਾ ਕਰਨਗੇ।
ਖਾਸ ਆਕਰਸ਼ਣ: ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਵਿੱਚ 45 ਮਿੰਟ ਦੇ ਵਿਸ਼ੇਸ਼ ਪ੍ਰੋਗਰਾਮ ਲਈ ਲਗਭਗ 78 ਹਜ਼ਾਰ ਸੀਟਾਂ ਰਾਖਵੀਆਂ ਕੀਤੀਆਂ ਗਈਆਂ ਹਨ।
ਹੋਰ ਸਟਾਰ: ਮੁੰਬਈ ਵਿੱਚ ਵਾਨਖੇੜੇ ਸਟੇਡੀਅਮ ਵਿੱਚ ਹੋਣ ਵਾਲੇ ਫੈਸ਼ਨ ਸ਼ੋਅ ਅਤੇ ਨਿਲਾਮੀ ਸਮਾਗਮ ਵਿੱਚ ਲੁਈਸ ਸੁਆਰੇਜ਼ ਅਤੇ ਰੋਡਰਿਗੋ ਡੀ ਪੌਲ ਵੀ ਸ਼ਾਮਲ ਹੋਣਗੇ

PhotoCredit: PTI News Agency

#Messiatindia #messiindiatour #Messivideos #messishahrukhkhan #messikolkata #messilatestnews
