ਟੈਰਿਫ਼ ਵਿਵਾਦ ਦੌਰਾਨ ਟਰੰਪ ਨੇ 4 ਵਾਰ ਕੀਤਾ ਫ਼ੋਨ, ਪਰ PM ਮੋਦੀ ਨੇ ਨਹੀਂ ਚੱਕਿਆ ਫੋਨ

ਨਵੀ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਨਾਲ ਚੱਲ ਰਹੇ ਟੈਰਿਫ਼ ਵਿਵਾਦ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਟਰੰਪ ਨੇ ਮੋਦੀ ਨੂੰ ਚਾਰ ਵਾਰ ਫ਼ੋਨ ਕੀਤਾ, ਪਰ ਮੋਦੀ ਵੱਲੋਂ ਕਿਸੇ ਵੀ ਕਾਲ ਦਾ ਜਵਾਬ ਨਹੀਂ ਦਿੱਤਾ ਗਿਆ

ਇਸ ਸਾਰੇ ਮਾਮਲੇ ਵਿਚਕਾਰ, ਜਰਮਨੀ ਦੇ ਇੱਕ ਅਖਬਾਰ ਨੇ ਇਹ ਦਾਅਵਾ ਕੀਤਾ ਹੈ ਕਿ ਟਰੰਪ ਨੇ ਟੈਰਿਫ਼ ਵਿਵਾਦ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਚਾਰ ਵਾਰ ਫ਼ੋਨ ਕੀਤਾ, ਪਰ ਮੋਦੀ ਨੇ ਉਨ੍ਹਾਂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ

ਜਰਮਨ ਅਖਬਾਰ FAZ ਦੇ ਮੁਤਾਬਕ, ਟਰੰਪ ਵੱਲੋਂ ਭਾਰਤ ਦੀ ਅਰਥਵਿਵਸਥਾ ਨੂੰ “Dead Economy” ਕਹਿਣ ‘ਤੇ ਪ੍ਰਧਾਨ ਮੰਤਰੀ ਮੋਦੀ ਨਾਰਾਜ਼ ਹਨ | ਟਰੰਪ ਵੱਲੋਂ ਲਗਾਏ ਟੈਰਿਫ਼ ਦੀ ਵਜ੍ਹਾ ਨਾਲ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਪਿਛਲੇ 25 ਸਾਲਾਂ ਤੋਂ ਬਣੇ ਮਜ਼ਬੂਤ ਰਿਸ਼ਤੇ ਢੀਲੇ ਪਏ ਹਨ।

ਅਮਰੀਕਾ ਵੱਲੋਂ ਭਾਰਤ ਉੱਤੇ 50 ਫੀਸਦੀ ਟੈਰਿਫ਼ ਲਗਾਇਆ ਗਿਆ ਹੈ, ਜੋ ਕਿ ਬ੍ਰਾਜ਼ੀਲ ਤੋਂ ਇਲਾਵਾ ਕਿਸੇ ਹੋਰ ਦੇਸ਼ ਲਈ ਸਭ ਤੋਂ ਉੱਚਾ ਹੈ।

ਇਸ ਤੋਂ ਇਲਾਵਾ, ਰੂਸ ਤੋਂ ਕੱਚਾ ਤੇਲ ਖਰੀਦਣ ਨੂੰ ਲੈ ਕੇ ਵੀ ਅਮਰੀਕਾ ਨੇ ਭਾਰਤ ਉੱਤੇ ਜੁਰਮਾਨਾ ਲਗਾਇਆ ਹੈ।

FAZ ਅਖਬਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਹਾਲੀਆ ਹਫ਼ਤਿਆਂ ਵਿੱਚ ਡੋਨਾਲਡ ਟਰੰਪ ਨੇ ਚਾਰ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਪ੍ਰਧਾਨ ਮੰਤਰੀ ਨੇ ਹਰ ਵਾਰੀ ਉਨ੍ਹਾਂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ

#TrumpVsModi

#ModiTrump

#TariffWar

#ModiSnubsTrump

#TrumpModiCall

#IndiaUSRelations

#TradeTensions

#ModiTrumpNews

#BreakingNews

#FAZReport

#Geopolitics

#TrumpIndiaTariff

#ModiSpeaks

#ModiSilentOnTrump

#USIndiaConflict