ਮੁੰਬਈ ’ਚ BCCI ਅਧਿਕਾਰੀਆਂ ਨਾਲ ਮੀਤ ਹੇਅਰ ਦੀ ਅਹਿਮ ਮੀਟਿੰਗ, ਸੌਰਵ ਗਾਂਗੁਲੀ ਨਾਲ ਵੀ ਕੀਤੀ ਮੁਲਾਕਾਤ

ਮੁੰਬਈ ਵਿੱਚ ਹੋਈ BCCI ਦੀ ਮੀਟਿੰਗ ਦੌਰਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਵੱਲੋਂ ਨੁਮਾਇੰਦਗੀ ਕਰਦੇ ਹੋਏ ਮੀਤ ਹੇਅਰ ਨੇ ਵੱਖ-ਵੱਖ ਵਿਚਾਰ-ਵਟਾਂਦਰਿਆਂ ਵਿੱਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ BCCI ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਕ੍ਰਿਕਟ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ

ਮੀਤ ਹੇਅਰ ਨੇ ਇਸ ਮੁਲਾਕਾਤ ਦੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸੌਰਵ ਗਾਂਗੁਲੀ ਨਾਲ ਵੀ ਮੁਲਾਕਾਤ ਹੋਈ

ਮੀਤ ਹੇਅਰ ਮੁਤਾਬਕ, ਸੌਰਵ ਗਾਂਗੁਲੀ ਨੇ ਮੋਹਾਲੀ ਸਥਿਤ PCA ਸਟੇਡੀਅਮ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ PCA ਸਟੇਡੀਅਮ ਨੂੰ ਆਪਣੇ ਪਸੰਦੀਦਾ ਮੈਦਾਨਾਂ ਵਿੱਚੋਂ ਇੱਕ ਦੱਸਿਆ

ਇਸ ਦੇ ਨਾਲ ਹੀ ਗਾਂਗੁਲੀ ਨੇ PCA ਵੱਲੋਂ ਮੋਹਾਲੀ ਸਟੇਡੀਅਮ ਨੂੰ ਮੁੜ ਅੰਤਰਰਾਸ਼ਟਰੀ ਪੱਧਰ ’ਤੇ ਚਰਚਾ ਵਿੱਚ ਲਿਆਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਖਾਸ ਤੌਰ ’ਤੇ Sher-e-Punjab T20 ਦੇ ਆਯੋਜਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ PCA ਦੀ ਤਾਰੀਫ਼ ਕੀਤੀ

ਮੀਤ ਹੇਅਰ ਨੇ ਕਿਹਾ ਕਿ PCA ਵੱਲੋਂ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਅਤੇ ਮੋਹਾਲੀ ਦੇ ਸਟੇਡੀਅਮ ਨੂੰ ਮੁੜ ਵੱਡੇ ਕ੍ਰਿਕਟ ਮੰਚ ’ਤੇ ਲਿਆਉਣ ਲਈ ਕੀਤੇ ਜਾ ਰਹੇ ਯਤਨ ਮਹੱਤਵਪੂਰਨ ਹਨ