ਖੇਡਦੇ ਸਮੇਂ 9 ਸਾਲਾ ਦੇ ਬੱਚੇ ਤੋਂ ਚਲੀ ਗੋਲੀ, ਪਿਤਾ ਦੀ ਹੋਇ ਮੌਤ

ਲੁਧਿਆਣਾ: ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਇੱਕ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ। ਦਰਅਸਲ, ਇਕ ਵਿਅਕਤੀ ਉਸ ਸਮੇਂ ਜ਼ਖਮੀ ਹੋ ਗਿਆ ਜਦੋਂ ਉਸ ਦੇ 9 ਸਾਲਾ ਬੇਟੇ ਨੇ ਕਾਰ ਚਲਾਉਂਦੇ ਸਮੇਂ ਲਾਇਸੈਂਸੀ ਰਿਵਾਲਵਰ ਨਾਲ ਉਸ ਨੂੰ ਗੋਲੀ ਮਾਰ ਦਿੱਤੀ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦਲਜੀਤ, ਉਸਦੀ ਪਤਨੀ ਅਤੇ 9 ਸਾਲਾ ਪੁੱਤਰ ਆਪਣੀ ਭੈਣ ਨੂੰ ਮਿਲਣ ਲਈ ਜਾ ਰਹੇ ਸਨ ਜਦੋਂ ਪਿਛਲੀ ਸੀਟ ‘ਤੇ ਬੈਠੇ ਬੱਚੇ ਨੇ ਦਲਜੀਤ ਦੇ ਲਾਇਸੰਸੀ ਹਥਿਆਰ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਬੱਚੇ ਨੇ ਗਲਤੀ ਨਾਲ ਟਰਿੱਗਰ ਖਿੱਚ ਲਿਆ ਅਤੇ ਗੋਲੀ ਡਰਾਈਵਰ ਦੀ ਸੀਟ ਵਿੱਚ ਹੋਕੇ ਉਸਦੇ ਪਿਤਾ ਨੂੰ ਲੱਗ ਗਈ। ਵਿਅਕਤੀ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਇਲਾਜ ਤੋਂ ਬਾਅਦ ਵੀ ਉਨ੍ਹੇ ਦਮ ਤੋੜ ਦਿਤਾ।