ਪੈਰਾ ਏਸ਼ਿਆਈ ਖੇਡਾਂ: ਭਾਰਤ ਨੇ ਤਿੰਨ ਸੋਨ ਤਗਮਿਆਂ ਸਮੇਤ ਜਿੱਤੇ ਨੌਂ ਤਗਮੇ

ਜਾਪਾਨ ਦੇ ਨਾਗੋਆ ਵਿੱਚ ਚੱਲ ਰਹੀਆਂ ਪੈਰਾ ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਜ ਤਿੰਨ ਸੋਨ ਤਗਮਿਆਂ ਸਮੇਤ ਕੁੱਲ ਨੌਂ ਤਗਮੇ ਆਪਣੇ ਨਾਮ ਕੀਤੇ। ਆਯੁਸ਼ ਵਰਮਾ ਨੇ ਪੁਰਸ਼ਾਂ ਦੇ ਸ਼ਾਟ ਪੁੱਟ F53 ਮੁਕਾਬਲੇ ਵਿੱਚ ਸੋਨ ਤਗਮਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਪ੍ਰਵੀਨ ਕੁਮਾਰ ਨੇ ਪੁਰਸ਼ਾਂ ਦੀ ਉੱਚੀ ਛਾਲ T64 ਵਰਗ ਵਿੱਚ ਸੋਨ ਤਗਮਾ ਜਿੱਤਿਆ, ਜਦਕਿ ਸਚਿਨ ਖਿਲਾਰੀ ਨੇ ਪੁਰਸ਼ਾਂ ਦੇ ਸ਼ਾਟ ਪੁੱਟ F46 ਮੁਕਾਬਲੇ ਵਿੱਚ ਸੋਨ ਤਗਮਾ ਹਾਸਲ ਕਰਕੇ ਦੇਸ਼ ਦੀ ਝੋਲੀ ਵਿੱਚ ਇੱਕ ਹੋਰ ਸੋਨਾ ਪਾਇਆ।

ਇਸ ਪ੍ਰਦਰਸ਼ਨ ਨਾਲ ਭਾਰਤ ਦੇ ਇਨ੍ਹਾਂ ਖੇਡਾਂ ਵਿੱਚ ਕੁੱਲ ਤਗਮਿਆਂ ਦੀ ਗਿਣਤੀ 44 ਹੋ ਗਈ ਹੈ। ਭਾਰਤ ਹੁਣ ਤੱਕ 12 ਸੋਨੇ, 14 ਚਾਂਦੀ ਅਤੇ 18 ਕਾਂਸੀ ਦੇ ਤਗਮੇ ਜਿੱਤ ਚੁੱਕਾ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਤਗਮਾ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਪਹੁੰਚ ਗਈ ਹੈ।