ਨਵੀਂ ਦਿੱਲੀ : ਗੁਆਂਢੀ ਮੁਲਕ ਤੋਂ ਆਮ ਜਨਤਾ ਲਈ ਰਾਹਤ ਦੀ ਖ਼ਬਰ ਆਈ ਹੈ, ਜਿੱਥੇ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਦੂਜੇ ਪਾਸੇ, ਭਾਰਤ ਵਿੱਚ ਤੇਲ ਕੰਪਨੀਆਂ ਨੇ ਇੱਕ ਵਾਰ ਫਿਰ ਆਮ ਆਦਮੀ ਦੀ ਜੇਬ ‘ਤੇ ਬੋਝ ਵਧਾਉਂਦੇ ਹੋਏ ਪੈਟਰੋਲ, ਡੀਜ਼ਲ ਅਤੇ ਸੀ.ਐਨ.ਜੀ. (CNG) ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ
ਨਵੀਆਂ ਦਰਾਂ 23 ਮਈ ਤੋਂ ਲਾਗੂ ਹੋ ਗਈਆਂ ਹਨ। ਆਓ ਜਾਣਦੇ ਹਾਂ ਦੋਵਾਂ ਦੇਸ਼ਾਂ ਵਿੱਚ ਤੇਲ ਦੀਆਂ ਤਾਜ਼ਾ ਕੀਮਤਾਂ ਅਤੇ ਇਸ ਦੇ ਕਾਰਨ
ਪਾਕਿਸਤਾਨ: ਲਗਾਤਾਰ ਦੂਜੇ ਹਫ਼ਤੇ ਘਟੇ ਤੇਲ ਦੇ ਦਾਮ
ਪਾਕਿਸਤਾਨ ਸਰਕਾਰ ਨੇ ਮੱਧ ਵਰਗ ਅਤੇ ਲੋਅਰ-ਮਿਡਲ ਵਰਗ ਨੂੰ ਵੱਡੀ ਰਾਹਤ ਦਿੰਦਿਆਂ ਪੈਟਰੋਲ ਅਤੇ ਹਾਈ-ਸਪੀਡ ਡੀਜ਼ਲ (HSD) ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਸਰਕਾਰ ਵੱਲੋਂ ਹਰ ਸ਼ੁੱਕਰਵਾਰ ਰਾਤ ਨੂੰ ਤੇਲ ਦੀਆਂ ਕੀਮਤਾਂ ਦੀ ਸਮੀਖਿਆ ਕੀਤੀ ਜਾਂਦੀ ਹੈ, ਜਿਸ ਤਹਿਤ ਇਹ ਫੈਸਲਾ ਲਿਆ ਗਿਆ ਹੈ।
ਪੈਟਰੋਲ: 6 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਤੋਂ ਬਾਅਦ ਹੁਣ ਨਵੀਂ ਕੀਮਤ 403.78 ਪਾਕਿਸਤਾਨੀ ਰੁਪਏ ਹੋ ਗਈ ਹੈ।
ਡੀਜ਼ਲ: 6.80 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਤੋਂ ਬਾਅਦ ਹੁਣ ਇਹ 402.78 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਮਿਲੇਗਾ।
ਇੱਕ ਹਫ਼ਤੇ ਵਿੱਚ ਵੱਡੀ ਬਚਤ: ਪਾਕਿਸਤਾਨ ਵਿੱਚ ਪਿਛਲੇ ਹਫ਼ਤੇ (16 ਮਈ) ਵੀ ਤੇਲ 5-5 ਰੁਪਏ ਸਸਤਾ ਹੋਇਆ ਸੀ। ਇਸ ਤਰ੍ਹਾਂ ਇੱਕੋ ਹਫ਼ਤੇ ਦੇ ਅੰਦਰ ਪੈਟਰੋਲ ਕੁੱਲ 11 ਰੁਪਏ ਅਤੇ ਡੀਜ਼ਲ 11.80 ਰੁਪਏ ਸਸਤਾ ਹੋ ਚੁੱਕਾ ਹੈ। ਇਸ ਨਾਲ ਨਿੱਜੀ ਵਾਹਨ ਚਾਲਕਾਂ, ਰਿਕਸ਼ਾ ਚਾਲਕਾਂ ਅਤੇ ਭਾਰੀ ਟ੍ਰਾਂਸਪੋਰਟ ਸੈਕਟਰ ਨੂੰ ਵੱਡੀ ਰਾਹਤ ਮਿਲੇਗੀ
ਯੁੱਧ ਕਾਰਨ ਬਣੇ ਸਨ ਹਾਲਾਤ
ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਅਮਰੀਕਾ-ਈਰਾਨ ਵਿਚਾਲੇ ਸ਼ੁਰੂ ਹੋਈ ਜੰਗ (ਜੋ ਫਿਲਹਾਲ ਰੁਕੀ ਹੋਈ ਹੈ) ਤੋਂ ਬਾਅਦ ਪਾਕਿਸਤਾਨ ਵਿੱਚ ਗੰਭੀਰ ਤੇਲ ਸੰਕਟ ਪੈਦਾ ਹੋ ਗਿਆ ਸੀ। ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਵਿੱਚ ਇੱਥੇ ਤੇਲ ਦੀਆਂ ਕੀਮਤਾਂ ਵਿੱਚ 43% ਤੋਂ 55% ਤੱਕ ਦਾ ਭਾਰੀ ਉਛਾਲ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਹੁਣ ਇਹ ਲਗਾਤਾਰ ਦੂਜੀ ਕਟੌਤੀ ਹੈ
