3 ਦਿਸੰਬਰ ਨੂੰ ਰਾਜਸਥਾਨ ਵਿੱਚੋ ਕਾਂਗਰਸ ਹੋਵੇਗੀ ਛੂ ਮੰਤਰ: ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰਤਪੁਰ ਵਿੱਚ ਚੋਣਾਂ ਨੂੰ ਲੈ ਕੇ ਇੱਕ ਰੈਲੀ ਵਿੱਚ ਸ਼ਾਮਿਲ ਹੋਏ। ਇਸ ਦੋਰਾਨ ਪੀਐਮ ਮੋਦੀ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਰਾਜਸਥਾਨ ਦੇ ਸੱਭਿਆਚਾਰ ਨੂੰ ਬਚਾਉਣ ਲਈ ਇੱਥੇ ਭਾਜਪਾ ਜ਼ਰੂਰੀ ਹੈ ਅਤੇ ਇੱਕ ਹਫਤੇ ਬਾਅਦ ਵੋਟਿੰਗ ਹੋਣ ਜਾ ਰਹੀ ਹੈ।

ਹਰ ਪਾਸੇ ਇੱਕ ਹੀ ਗੂੰਜ ਹੈ, ਇਹ ਭਾਜਪਾ ਸਰਕਾਰ ਲਈ ਲੋਕਾਂ ਦੀ ਪੁਕਾਰ ਹੈ। ਪੀਐਮ ਮੋਦੀ ਨੇ ਕਿਹਾ ਕਿ ਹੁਣ ਰਾਜਸਥਾਨ ਦੇ ਲੋਕ ਉਨ੍ਹਾਂ ਨੂੰ ਕਹਿ ਰਹੇ ਹਨ ਕਿ 3 ਦਸੰਬਰ ਕਾਂਗਰਸ ਦਾ ਛੂ ਮੰਤਰ ਹੈ। ਭਾਜਪਾ ਦਾ ਸੰਕਲਪ ਰਾਜਸਥਾਨ ‘ਚ ਭ੍ਰਿਸ਼ਟਾਚਾਰ ‘ਤੇ ਜ਼ੋਰਦਾਰ ਹਮਲਾ ਕਰਨਾ ਅਤੇ ਭੈਣਾਂ ਅਤੇ ਧੀਆਂ ਲਈ ਸੁਰੱਖਿਅਤ ਮਾਹੌਲ ਬਣਾਉਣ ਦਾ ਹੈ। ਪਰ ਕਾਂਗਰਸ ਨੇ ਰਾਜਸਥਾਨ ਨੂੰ ਭ੍ਰਿਸ਼ਟਾਚਾਰ, ਦੰਗਿਆਂ ਅਤੇ ਅਪਰਾਧਾਂ ਵਿੱਚ ਮੋਹਰੀ ਬਣਾ ਦਿੱਤਾ ਹੈ।

Tags :