ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਵਿਚ ਅਵਾਰਾ ਕੁੱਤਿਆ ਦਾ ਕਹਿਰ ਦੇਖਣ ਨੂੰ ਮਿਲਿਆ ਹੈ । ਜਾਣਕਾਰੀ ਅਨੁਸਾਰ, ਇਕ ਅਵਾਰਾ ਕੁੱਤੇ ਨੇ ਪੁਲਿਸ ਅਧਿਕਾਰੀ ਦੀ ਜਾਨ ਲੈ ਲਈ। ਪੁਲਿਸ ਅਧਿਕਾਰੀ ਕਰੁਣਾਕਾਂਤ ਰਾਏ ਬਾਈਕ ‘ਤੇ ਘਰ ਤੋਂ ਹੈੱਡਕੁਆਰਟਰ ‘ਚ ਪਰੇਡ ‘ਚ ਸ਼ਾਮਲ ਹੋਣ ਲਈ ਜਾ ਰਿਹਾ ਸੀ, ਪਰ ਸ਼ਹਿਰ ਦੇ ਹਕੀਮ ਪੁਰਾ ਨੇੜੇ ਆਵਾਰਾ ਕੁੱਤੇ ਨੇ ਉਸ ਦਾ ਪਿੱਛਾ ਕੀਤਾ ਅਤੇ ਇਸ ਦੋਰਾਨ ਕੁੱਤੇ ਦੇ ਹਮਲੇ ਕਾਰਨ ਬਾਈਕ ਸਵਾਰ ਆਪਣਾ ਸੰਤੁਲਨ ਗੁਆ ਬੈਠਾ।
ਬਾਈਕ ਡਿਵਾਈਡਰ ਨਾਲ ਟਕਰਾ ਕੇ ਸੜਕ ‘ਤੇ ਡਿੱਗ ਗਿਆ ਤੇ ਪੁਲਿਸ ਅਧਿਕਾਰੀ ਰਾਏ ਜ਼ਖ਼ਮੀ ਹੋ ਗਿਆ। ਹਸਪਤਾਲ ਵਿੱਚ ਦਾਖਿਲ ਕਰਵਾਉਣ ਤੋ ਬਾਅਦ ਡਾਕਟਰਾ ਨੇ ਪੁਲਿਸ ਮੁਲਾਜ਼ਮ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਦੇ ਮੋਨੀਟਰਿੰਗ ਸੈੱਲ ਵਿੱਚ ਤਾਇਨਾਤ ਸੀ।
