ਅੱਜ ਪ੍ਰਕਾਸ਼ ਸਿੰਘ ਬਾਦਲ ਦਾ ਓਹਨਾਂ ਦੇ ਜੱਦੀ ਪਿੰਡ ਬਾਦਲ ਵਿਖੇ ਓਹਨਾਂ ਦੇ ਖੇਤਾਂ ਵਿੱਚ ਅਤਿੰਮ ਸੰਸਕਾਰ ਕੀਤਾ ਜਾਵੇਗਾ। ਇਸ ਦੌਰਾਨ ਕਈ ਸਾਰੇ ਸਿਆਸੀ ਨੇਤਾ ਵੀ ਸ਼ਾਮਿਲ ਹੋਣਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਸੰਸਕਾਰ ਤੇ ਪਹੁੰਚਣਗੇ । ਬੀਤੇ ਦਿਨੀ ਪ੍ਰਕਾਸ਼ ਸਿੰਘ ਬਾਦਲ ਦਾ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਬਾਦਲ ਨੇ 95 ਸਾਲ ਦੀ ਉਮਰ ਵਿੱਚ ਪੂਰੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਜਿਸਤੋ ਬਾਅਦ ਕਈ ਸੀਨੀਅਰ ਆਗੂਆ ਵੱਲੋ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਦਿੱਲੀ ਤੋਂ ਵੀ ਕਈ ਸਾਰੇ ਸਿਆਸੀ ਨੇਤਾ ਆਉਣਗੇ। ਇਸਤੋਂ ਇਲਾਵਾ ਪੰਜਾਬ ਦੇ ਲੋਕ ਵੀ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਸੰਸਕਾਰ ਤੇ ਪਹੁੰਚਣਗੇ ।
