ਅੰਕੁਰ ਨਰੂਲਾ ਮਨਿਸਟਰੀ ਖਾਂਬੜਾ ਚਰਚ ਵੱਲੋ ਪਟਿਆਲਾ ਵਿਖੇ ਹੜ ਪੀੜਤਾਂ ਨੂੰ ਵੰਡਿਆ ਗਿਆ ਰਾਸ਼ਨ

(ਪਟਿਆਲਾ) : ਭਾਰੀ ਮੀਂਹ ਨੇ ਲਗਾਤਾਰ ਪੰਜਾਬ ਤੋਂ ਇਲਾਵਾ ਹੋਰ ਵੀ ਕਈ ਸਾਰੇ ਇਲਾਕਿਆਂ ਵਿੱਚ ਤਬਾਹੀ ਮਚਾਈ ਹੋਈ ਹੈ। ਜਿਸਦੇ ਕਾਰਨ ਕਈ ਸਾਰੇ ਲੋਕਾਂ ਦੀਆ ਜਾਨਾਂ ਚੱਲ ਗਈਆਂ ਤੇ ਕਈਆਂ ਦੇ ਘਰ ਡੁੱਬ ਗਏ। ਕਈ ਲੋਕ ਰੋਟੀ ਤੋਂ ਵੀ ਅਵਾਜ਼ਾਰ ਹੀ ਗਏ। ਜਿਸਦੇ ਕਾਰਣ ਇਹਨਾਂ ਲੋਕਾਂ ਲਈ ਕਈ ਸਾਰੀਆ ਸੰਸਥਾਵਾਂ ਅੱਗੇ ਆਈਆਂ। ਲੋੜਵੰਦਾਂ ਨੂੰ ਘਰ-ਘਰ ਰਾਸ਼ਨ ਵੰਡਿਆ ਗਿਆ। ਇਸ ਦੌਰਾਨ ਪ੍ਰੇਰਿਤ ਅੰਕੁਰ ਨਰੂਲਾ ਮਨਿਸਟਰੀ ਖਾਂਬੜਾ ਚਰਚ ਵੱਲੋ ਪ੍ਰਧਾਨ ਜਤਿੰਦਰ ਮਸੀਹ ਗੌਰਵ ਦੀ ਅਗਵਾਈ ਹੇਠ ਟੀਮ ਵੱਲੋਂ ਪਟਿਆਲਾ ਵਿਖੇ ਹੜ ਪੀੜਤਾ ਦੀ ਸਹਾਇਤਾ ਲਈ ਸਲਮ ਏਰੀਆ, ਝੁੱਗੀਆਂ ਅਤੇ ਵੱਖ-ਵੱਖ ਥਾਂਵਾਂ ਤੇ ਜਾ ਕੇ ਲੋੜਵੰਦ ਪ੍ਰੀਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਪਾਸਟਰ ਸਨੀ ਮਸੀਹ, ਸੰਦੀਪ ਮਸੀਹ ਖੋਖਰ, ਪ੍ਰਦੀਪ ਗੁਲਾਟੀ, ਪਾਸਟਰ ਜੇ ਪੀ ਅਤੇ ਰਾਜ ਸਿੱਧੂ ਲੁਧਿਆਣਾ ਆਦਿ ਹਾਜ਼ਰ ਸਨ

Tags :