ਪੰਜਾਬ ਦੇ ਮਾਲਵਾ ਖੇਤਰ ਵਿੱਚ ਪਸ਼ੂ ਧੰਨ ’ਤੇ ਅਣਪਛਾਤੇ ਵਾਇਰਸ ਦੇ ਹਮਲੇ ਕਾਰਨ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬਠਿੰਡਾ ਦੇ ਪਿੰਡ ਰਾਏਕੇਵਾਲਾ ਵਿੱਚ 100 ਦੇ ਕਰੀਬ ਪਸ਼ੂਆਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ।
ਪਸ਼ੂਆਂ ਦੀ ਇਹ ਮੌਤ ਇੱਕ ਹਫ਼ਤੇ ਵਿੱਚ ਹੀ ਹੋਈ ਹੈ। ਪਸ਼ੂਆ ਦੀ ਮੌਤ ਦਾ ਕਾਰਣ ਇਨਫੈਕਸ਼ਨ ਦੱਸਿਆ ਜਾ ਰਿਹਾ ਹੈ। ਡਾਕਟਰੀ ਟੀਮ ਪਿੰਡ ਵਿੱਚ ਘਰ-ਘਰ ਜਾ ਕੇ ਬਿਮਾਰ ਪਸ਼ੂਆਂ ਨੂੰ ਟੀਕੇ ਲਗਾ ਰਹੀ ਹੈ। ਲੋਕਾਂ ਦਾ ਰੋਸ ਹੈ ਕਿ ਡਾਕਟਰਾਂ ਵੱਲੋਂ ਸਮੇਂ ਸਿਰ ਟੀਕਾਕਰਨ ਨਾ ਕਰਨ ਕਰਕੇ ਵੀ ਪਸ਼ੂਆਂ ਦੀ ਮੌਤ ਦਾ ਅੰਕੜਾ ਵਧਿਆ ਹੈ।
