ਗਰੀਬ ਵਿਅਕਤੀ ਦੀ ਚਮਕੀ ਕਿਸਮਤ, ਨਿਕਲੀ ਢਾਈ ਕਰੋੜ ਦੀ ਲਾਟਰੀ

ਕਹਿੰਦੇ ਨੇ ਪਰਮਾਤਮਾ ਜਦੋ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ, ਬੰਪਰ ਲਾਟਰੀ ਚੰਨਾ ਰਾਮ ਬਾਜੀਗਰ ਦੀ ਨਿਕਲੀ ਜੋ ਕਿ ਪਿੰਡ ਗਾਜ਼ੀ ਸਲਾਰ ਦਾ ਰਹਿਣ ਵਾਲਾ ਹੈ। ਇਸ ਪਰਿਵਾਰ ਤੇ ਹੋਈ ਹੈ ਗਰੀਬੀ ਇੰਨੀ ਜ਼ਿਆਦਾ ਸੀ ਕਿ ਉਸਦੀ ਪਤਨੀ ਅਮਰੀਕ ਕੌਰ ਦੀ ਅੱਖਾਂ ਦੇ ਵਿੱਚ ਗਰੀਬੀ ਦੱਸਦੇ ਹੋਏ ਹੰਝੂ ਆ ਗਏ ਅਤੇ ਉਸਨੇ ਕਿਹਾ ਕਿ ਜੋ ਕਿਰਪਾ ਅੱਜ ਬਾਬੇ ਨੇ ਕੀਤੀ ਹੈ ਉਸ ਨਾਲ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ।

ਲਾਟਰੀ ਵਿਕਰੇਤਾ ਪ੍ਰਿੰਸ ਕੁਮਾਰ ਨੇ ਕਿਹਾ ਕਿ ਇਹ ਲੋਟਰੀ ਪੰਜਾਬ ਸਰਕਾਰ ਦੀ ਲੋਹੜੀ ਬੰਪਰ ਲੋਟਰੀ ਦੇ ਵਿੱਚ ਚੰਨਾ ਰਾਮ ਦੀ ਲਾਟਰੀ ਢਾਈ ਕਰੋੜ ਰੁਪਏ ਦੀ ਨਿਕਲੀ ਹੈ ।

Tags :