ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ 8-9 ਜੁਲਾਈ ਨੂੰ ਹੋਈ ਭਾਰੀ ਬਾਰਿਸ਼ ਦੇ ਕਾਰਣ ਇੱਕ ਰੋਡਵੇਜ਼ ਦੀ ਬਸ ਪਾਣੀ ਦੇ ਤੇਜ਼ ਵਹਾਅ ਵਿੱਤ ਰੁਡ਼ ਗਈ ਸੀ ਅਤੇ ਜੋ ਬੱਸ ਹਜੇ ਤੱਕ ਲਾਪਤਾ ਸੀ। ਪਰ ਹੁਣ ਮਨਾਲੀ ਪ੍ਰਸ਼ਾਸਨ-ਪੁਲਿਸ ਨੇ ਚਾਰ ਘੰਟੇ ਤੱਕ ਬਚਾਅ ਮੁਹਿੰਮ ਚਲਾ ਕੇ ਇਸ ਬੱਸ ਨੂੰ ਬਾਹਰ ਕੱਢਿਆ ਹੈ,ਜਿਹਨਾ ਵਿੱਚੋ ਤਿੰਨ ਲਾਸ਼ਾਂ ਬਾਹਰ ਕੱਢੀਆ ਗਈਆ ਹਨ। ਇਹ ਤਿੰਨੋਂ ਲਾਸ਼ਾਂ ਇੱਕੋ ਪਰਿਵਾਰ- ਮਾਂ, ਧੀ ਅਤੇ ਦਾਦੇ ਦੀਆਂ ਹਨ। ਮ੍ਰਿਤਕਾਂ ਦੀ ਪਹਿਚਾਣ ਅਬਦੁਲ (62), ਉਸ ਦੀ ਨੂੰਹ ਪ੍ਰਵੀਨ (32) ਅਤੇ ਪੋਤੀ ਅਲਵੀਰ (5) ਵਜੋਂ ਹੋਈ ਹੈ।
ਰਿਸ਼ਤੇਦਾਰ ਮੀਰਾ ਨੇ ਦੱਸਿਆ ਕਿ ਅਬਦੁਲ ਮਜੀਦ ਦਾ ਪੁੱਤਰ ਬਹਾਰ (40), ਨਜਮਾ (35), ਇਸ਼ਤਿਹਾਰ (21), ਉਮਰਾ ਬੀਬੀ (20), ਕਰੀਨਾ (18), ਵਾਰਿਸ (12), ਮੌਸਮ (6) ਅਤੇ ਰਿਸ਼ਤੇਦਾਰ ਏਜਾਜ਼ ਅਹਿਮਦ ਮੁਸਾਫਿਰਖਾਨਾ, ਜੋ ਕਿ ਯੂਪੀ ਦੇ ਅਮੇਠੀ ਦੇ ਕਦੀਮ ਅਲੀਗਾਂਵ ਦਾ ਰਹਿਣ ਵਾਲੇ ਹਨ, ਫਿਲਹਾਲ ਲਾਪਤਾ ਹਨ। ਉਸ ਦੋਰਾਨ ਬੱਸ ਵਿੱਚ ਕੰਡਕਟਰ ਤੇ ਡਰਾਈਵਰ ਸਮੇਤ ਕੁੱਲ 13 ਲੋਕ ਸਵਾਰ ਸਨ। ਬੱਸ ਡਰਾਈਵਰ ਤੇ ਕੰਡਕਟਰ ਦੀਆਂ ਲਾਸ਼ਾਂ ਮੰਡੀ ‘ਚ ਪਹਿਲਾਂ ਹੀ ਬਰਾਮਦ ਕਰ ਲਈਆਂ ਸਨ, ਹੁਣ ਤਿੰਨ ਲਾਸ਼ਾਂ ਮਿਲੀਆਂ ਹਨ ਅਤੇ 9 ਲੋਕ ਅਜੇ ਵੀ ਲਾਪਤਾ ਹਨ।
