ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਮੇਤ 4 ਖ਼ਿਲਾਫ ਕੇਸ ਦਰਜ

ਪਟਿਆਲਾ : ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਮਹਾਨ ਕੋਸ਼ ਦੀਆਂ ਕਿਤਾਬਾਂ ਨੂੰ ਮਿੱਟੀ ਵਿੱਚ ਦੱਬ ਕੇ ਨਸ਼ਟ ਕਰਨ ਦੇ ਮਾਮਲੇ ‘ਚ ਥਾਣਾ ਅਰਬਨ ਐਸਟੇਟ ‘ਚ ਗੰਭੀਰ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਰਜਿਸਟ੍ਰਾਰ, ਡੀਨ ਅਕੈਡਮਿਕ ਅਤੇ ਪਬਲੀਕੇਸ਼ਨ ਬਿਊਰੋ ਇੰਚਾਰਜ ਖ਼ਿਲਾਫ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਮੁਤਾਬਕ, ਮਨਵਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਯੂਨੀਵਰਸਿਟੀ ਪ੍ਰਬੰਧਨ ਨੇ ਸਾਜ਼ਿਸ਼ ਦੇ ਤਹਿਤ ਮਹਾਨ ਕੋਸ਼ ਦੀਆਂ ਕਿਤਾਬਾਂ ਨਾਲ ਬੇਅਦਬੀ ਕੀਤੀ। ਇਲਜ਼ਾਮ ਲਗਾਇਆ ਗਿਆ ਹੈ ਕਿ ਇਨ੍ਹਾਂ ਕਿਤਾਬਾਂ ਨੂੰ ਕੋਈ ਸਨਮਾਨ ਦਿੱਤੇ ਬਿਨਾਂ ਜਮੀਨ ‘ਚ ਸੁੱਟ ਕੇ ਪੈਰਾਂ ਹੇਠਾਂ ਰੌਂਦ ਕੇ ਬੇਅਦਬੀ ਕੀਤੀ ਗਈ ਆ

ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਵਾਈਸ ਚਾਂਸਲਰ ਜਗਦੀਪ ਸਿੰਘ, ਰਜਿਸਟ੍ਰਾਰ ਦਵਿੰਦਰ ਸਿੰਘ, ਡੀਨ ਅਕੈਡਮਿਕ ਦਵਿੰਦਰਪਾਲ ਸਿੰਘ ਅਤੇ ਪਬਲੀਕੇਸ਼ਨ ਬਿਊਰੋ ਇੰਚਾਰਜ ਹਰਜਿੰਦਰਪਾਲ ਸਿੰਘ ਦੇ ਨਾਮ ਮਾਮਲਾ ਦਰਜ ਕੀਤਾ ਹੈ

ਮਹਾਨ ਕੋਸ਼ ਦੀਆਂ ਕਿਤਾਬਾਂ