ਨਵੀਂ ਦਿੱਲੀ- ਸੰਸਦ ਦੀ ਮੈਂਬਰੀ ਬਹਾਲੀ ਤੋਂ ਬਾਅਦ ਰਾਹੁਲ ਗਾਂਧੀ ਲੋਕ ਸਭਾ ਵਿੱਚ ਪਹਿਲਾ ਵਾਲ ਬੋਲੇ ਹਨ। ਪਰ ਇਸ ਦੋਰਾਨ ਉਹ ਵਿਵਾਦਾ ਵਿੱਚ ਵੀ ਘਿਰਦੇ ਨਜ਼ਰ ਆ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ, ਇਸ ਦੋਰਾਨ ਰਾਹੁਲ ਗਾਂਧੀ ਤੇ ਭਾਜਪਾ ਦੀਆ ਸੰਸਦ ਮੈਬਰਾ ਨੂੰ ਫਲਾਇੰਗ ਕਿਸ ਕਰਨ ਦੇ ਦੋਸ਼ ਲੱਗੇ ਹਨ।
ਜਿਸਤੋ ਬਾਅਦ ਕਰੀਬ ਭਾਜਪਾ ਦੀਆ 22 ਮਹਿਲਾ ਸੰਸਦ ਮੈਂਬਰਾਂ ਵੱਲੋਂ ਲੋਕ ਸਭਾ ਸਪੀਕਰ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਇਸਨੂੰ ਅਸ਼ਲੀਲਤਾ ਦੱਸਿਆ ਹੈ। ਦੱਸ ਦਈਏ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਆਪਣਾ ਭਾਸ਼ਣ ਖਤਮ ਕਰਕੇ ਸੰਸਦ ਤੋਂ ਬਾਹਰ ਜਾ ਰਹੇ ਸਨ ਤਾਂ ਇਸ ਦੋਰਾਨ ਉਹਨਾਂ ਦੀਆ ਫਾਇਲ ਡਿੱਗ ਪਈਆ ਤੋ ਜਦੋ ਉਹ ਉਹਨਾ ਨੂੰ ਚੁੱਕਣ ਲਈ ਝੁਕੇ ਤਾ ਭਾਜਪਾ ਦੇ ਕੁੱਝ ਮੈਬਰ ਉਹਨਾਂ ਤੇ ਹੱਸਣ ਲੱਗ ਗਏ, ਇਸ ‘ਤੇ ਰਾਹੁਲ ਗਾਂਧੀ ਨੇ ਭਾਜਪਾ ਸੰਸਦ ਮੈਂਬਰਾਂ ਨੂੰ ਫਲਾਇੰਗ ਕਿੱਸ ਦਿੱਤੀ ਅਤੇ ਹੱਸਦੇ ਹੋਏ ਬਾਹਰ ਚਲੇ ਗਏ। ਹਾਲਾਂਕਿ ਰਾਹੁਲ ਗਾਂਧੀ ਦੀ ਪ੍ਰਤੀਕਿਰਿਆ ਦਾ ਇਹ ਪਲ ਕੈਮਰੇ ‘ਚ ਕੈਦ ਨਹੀਂ ਹੋ ਸਕਿਆ।
