ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਪਰਬਤਸਰ ਸਬ-ਡਿਵੀਜ਼ਨ ਦੇ ਨਡਵਾ ਪਿੰਡ ਵਿਚ ਜੰਮਿਆ 2 ਸਾਲਾਂ ਤਨਿਸ਼ਕ ਜੋ ਕਿ ਜਨਮ ਤੋ ਹੀ ਬਿਮਾਰ ਚੱਲ ਰਿਹਾ ਸੀ ਪਰ ਅੱਜ ਤਨਿਸ਼ਕ ਜੋ ਕਿ ਦੁਨੀਆਂ ਨੂੰ ਅਲਵਿਦਾ ਆਖ ਗਿਆ। ਪਿੰਡ ਵਿੱਚ ਹਰ ਕੋਈ ਤਨਿਸ਼ਕ ਦੇ ਠੀਕ ਹੋਣ ਦੀ ਉਡੀਕ ਕਰ ਰਿਹਾ ਸੀ। 2 ਸਾਲ ਦਾ ਤਨਿਸ਼ਕ ਸਪਾਈਨਲ ਮਸਕੂਲਰ ਐਟ੍ਰੋਫੀ ਨਾਂ ਦੀ ਦੁਰਲੱਭ ਬੀਮਾਰੀ ਤੋਂ ਪੀੜਤ ਸੀ। ਤਨਿਸ਼ਕ ਨੂੰ ਇਸ ਬਿਮਾਰੀ ਦੇ ਇਲਾਜ ਲਈ 16 ਕਰੋੜ ਰੁਪਏ ਦੇ ਟੀਕੇ ਦੀ ਲੋੜ ਸੀ। ਤਨਿਸ਼ਕ ਦੇ ਪਿਤਾ ਨੇ ਸਰਕਾਰ ਦੇ ਸਮੂਹ ਨੁਮਾਇੰਦਿਆਂ ਨੂੰ ਅਪੀਲ ਕੀਤੀ ਸੀ ਕਿ ਉਸਦੇ ਬੱਚੇ ਲਈ ਆਪਣੇ ਪੱਧਰ ‘ਤੇ ਟੀਕੇ ਦਾ ਪ੍ਰਬੰਧ ਕੀਤਾ ਜਾਵੇ। ਪਰ ਅਜਿਹਾ ਨਹੀਂ ਹੋ ਸਕਿਆ। ਟੀਕਾ ਨਾ ਲੱਗਣ ਕਾਰਨ ਤਨਿਸ਼ਕ ਦੀ ਜੈਪੁਰ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਸੰਸਦ ਮੈਂਬਰ ਹਨੂੰਮਾਨ ਬੇਨੀਵਾਲ ਨੇ ਪਿਛਲੇ ਸਾਲ ਕੇਂਦਰ ਸਰਕਾਰ ਤੋਂ ਤਨਿਸ਼ਕ ਦੀ ਮਦਦ ਦੀ ਮੰਗ ਕੀਤੀ ਸੀ। ਇਸ ਦੁਰਲੱਭ ਬਿਮਾਰੀ ਕਾਰਨ ਬੱਚੇ ਦੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਕਾਰਨ ਹੌਲੀ-ਹੌਲੀ ਸਰੀਰ ਦੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ। ਤਨਿਸ਼ਕ ਦਾ ਰਾਜਧਾਨੀ ਜੈਪੁਰ ਦੇ ਜੇਕੇ ਲੋਨ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ।
