CBI ਪੁੱਛਗਿੱਛ ਤੋਂ ਬਾਅਦ OSD ਰਾਜਬੀਰ ਘੁੰਮਣ ਦਾ ਵੱਡਾ ਬਿਆਨ, ਕਿਹਾ—‘ਜਲਦ ਮਿਲੇਗੀ ਕਲੀਨ ਚਿੱਟ’

CBI ਦਫ਼ਤਰ ਤੋਂ ਬਾਹਰ ਆਉਣ ਮਗਰੋਂ ਰਾਜਬੀਰ ਘੁੰਮਣ ਨੇ ਜਤਾਇਆ ਭਰੋਸਾ, ਬੋਲੇ—‘ਇਸ ਕੇਸ ਵਿੱਚੋਂ ਕੁਝ ਵੀ ਨਹੀਂ ਨਿਕਲਣਾ’

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਨੇ CBI ਵੱਲੋਂ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਆਪਣਾ ਪੱਖ ਰੱਖਿਆ ਹੈ। ਪੁੱਛਗਿੱਛ ਮਗਰੋਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਲਦ ਹੀ ਇਸ ਮਾਮਲੇ ਵਿੱਚੋਂ ਕਲੀਨ ਚਿੱਟ ਮਿਲਣ ਦੀ ਉਮੀਦ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਇਸ ਕੇਸ ਵਿੱਚੋਂ ਕੁਝ ਵੀ ਸਾਹਮਣੇ ਨਹੀਂ ਆਵੇਗਾ।

ਉਨ੍ਹਾਂ ਕਿਹਾ ਜੋ ਸਵਾਲ ਪਹਿਲਾ ਪੁੱਛੇ ਸੀ ਓਹੀ ਅੱਜ ਪੁੱਛੇ ਨੇ ਤੇ ਮੇਂ ਸਾਰੇ ਸਵਾਲਾਂ ਦਾ ਜਵਾਬ ਦਿੱਤਾ, ਜੇਕਰ ਉਹ FAIR ਇਨਵੈਸਟੀਗੇਸ਼ਨ ਕਰਨਗੇ ਤਾਂ ਕੇਸ ਚ’ ਕੁਝ ਨਹੀਂ ਨਿਕਲਣਾ ਤੇ ਜਲਦ ਕਲੀਨ ਚਿੱਟ ਮਿਲੇਗੀ